ਅਵਤਾਰ ਹੈਨਰੀ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਦੀ ਕੀਤੀ ਨਿੰਦਾ
ਜਲੰਧਰ, 9 ਦਸੰਬਰ- ਨਵਜੋਤ ਕੌਰ ਸਿੱਧੂ ਵਲੋਂ ਦਿੱਤੇ ਗਏ 500 ਕਰੋੜ ਦੇ ਬਿਆਨ ਨੇ ਪੰਜਾਬ ਵਿਚ ਗਰਮਾ-ਗਰਮ ਬਹਿਸ ਛੇੜ ਦਿੱਤੀ ਹੈ। ਸਿੱਧੂ ਦੇ 2000 ਕਰੋੜ ਦੇ ਬਿਆਨ ਤੋਂ ਬਾਅਦ, ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਨੇ ਸਿੱਧੂ ਦੇ ਬਿਆਨ ਦੀ ਨਿੰਦਾ ਕੀਤੀ ਅਤੇ ਕੇਂਦਰੀ ਏਜੰਸੀ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਾਂਚ ਦੀ ਮੰਗ ਕੀਤੀ।
ਹੈਨਰੀ ਨੇ ਇਹ ਵੀ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸਨ ਤਾਂ ਪਾਰਟੀ ਵਿਧਾਨ ਸਭਾ ਚੋਣਾਂ 'ਚ ਸਿਰਫ਼ 18 ਸੀਟਾਂ 'ਤੇ ਸਿਮਟ ਗਈ ਸੀ ਅਤੇ ਹੁਣ, 2024 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਪੰਜਾਬ 'ਚ 7 ਸੰਸਦੀ ਸੀਟਾਂ ਜਿੱਤੀਆਂ ਹਨ, ਭਾਵ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ 63 ਸੀਟਾਂ ਜਿੱਤਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਚਾਹੁੰਦੇ ਹਨ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਵੇ।
;
;
;
;
;
;
;
;
;