JALANDHAR WEATHER

ਬਲਾਕ ਸੰਮਤੀ ਉਮੀਦਵਾਰ ਅਮਰਜੀਤ ਕੌਰ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ

ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਅੱਜ ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਸਾਰੰਗਦੇਵ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਪਤਨੀ ਅਮਰੀਕ ਸਿੰਘ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ'ਚ ਸ਼ਾਮਿਲ ਹੋ ਗਏ I

ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਕਾਲੀ ਉਮੀਦਵਾਰ ਬੀਬੀ ਅਮਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਅਮਰੀਕ ਸਿੰਘ ਨੂੰ ਪਾਰਟੀ ਚਿੰਨ੍ਹ ਵਾਲਾ ਮਫਲਰ ਭੇਟ ਕਰਕੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਭਾਈਵਾਲ ਹੋਣਗੇ I ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮੰਨੂ ਮੱਲੀ ਬੋਹੜਵਾਲਾ, ਸਰਪੰਚ ਬਲਦੇਵ ਸਿੰਘ ਸਾਰੰਗਦੇਵ, ਸਰਪੰਚ ਕੰਵਰਜੀਤ ਸਿੰਘ ਜੱਸੜ, 'ਆਪ' ਆਗੂ ਨਰਿੰਦਰ ਸਿੰਘ ਖਾਨਵਾਲ, ਆੜਤੀ ਹਰਦੀਪ ਸਿੰਘ ਸੁਧਾਰ ਅਤੇ ਸੁਰਜੀਤ ਸਿੰਘ ਸਾਰੰਗਦੇਵ ਆਦਿ ਹਾਜ਼ਰ ਸਨ I

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ