ਖੜ੍ਹੇ ਟਿੱਪਰ 'ਚ ਐਕਟਿਵਾ ਟਕਰਾਉਣ ਨਾਲ ਐਕਟਿਵਾ ਚਾਲਕ ਮੁਟਿਆਰ ਦੀ ਦਰਦਨਾਕ ਮੌਤ
ਮਾਹਿਲਪੁਰ, ਹੁਸ਼ਿਆਰਪੁਰ 09 ਦਸੰਬਰ (ਰਜਿੰਦਰ ਸਿੰਘ) ਅੱਜ ਮਾਹਿਲਪੁਰ ਗੜਸ਼ੰਕਰ ਰੋਡ 'ਤੇ ਸੈਲੇ ਖੁਰਦ ਵਿਖੇ ਪੇਪਰ ਮਿੱਲ ਦੇ ਸਾਹਮਣੇ ਖੜ੍ਹੇ ਟਿੱਪਰ 'ਚ ਇਕ ਐਕਟਿਵਾ ਸਵਾਰ ਲੜਕੀ ਦੀ ਟਿੱਪਰ ਨਾਲ ਟੱਕਰਾਉਣ ਨਾਲ ਮੌਤ ਹੋ ਗਈ।
ਮ੍ਰਿਤਕ ਸਿੰਮੀ ਕਜਲਾ ਪੁੱਤਰੀ ਅਮਰਜੀਤ ਸਿੰਘ ਵਾਸੀ ਪੰਡੋਰੀ ਗੰਗਾ ਸਿੰਘ ਮਾਹਿਲਪੁਰ ਵਿਖੇ ਪੱਬੀ ਗਰਮੈਂਟ ਦੀ ਦੁਕਾਨ 'ਤੇ ਕੰਮ ਕਰਦੀ ਸੀ ਤੇ ਕਿਸੇ ਦੀ ਐਕਟੀਵਾ ਐਕਟਵਾ ਲੈ ਕੇ ਕੋਈ ਕੰਮ ਕਰਨ ਗਈ ਸੀ। ਥਾਣਾ ਮਾਹਿਲਪੁਰ ਅਧੀਨ ਪੈਂਦੀ ਚੌਕੀ ਇੰਚਾਰਜ ਨੇ ਵਾਹਨ ਤੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਰਵਾਈ ਸੁਰੂ ਦਿੱਤੀ ਹੈ।
;
;
;
;
;
;
;
;
;