JALANDHAR WEATHER

ਅਜਨਾਲਾ ਦੇ ਜਤਿੰਦਰਪਾਲ ਸਿੰਘ ਦੀ ਕੈਨੇਡਾ 'ਚ ਭੇਦਭਰੇ ਹਾਲਾਤ 'ਚ ਮੌਤ, ਵਿਧਾਇਕ ਧਾਲੀਵਾਲ ਵਲੋਂ ਦੁੱਖ ਦਾ ਇਜ਼ਹਾਰ

ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਧਰਤੀ 'ਤੇ ਰਹਿ ਰਹੇ ਸਥਾਨਕ ਕਸਬਾ ਅਜਨਾਲਾ ਨੇੜਲੇ ਪਿੰਡ ਪੰਜਗਰਾਈਂ ਨਿੱਝਰਾਂ ਨਾਲ ਸੰਬੰਧਿਤ 50 ਸਾਲਾ ਜਤਿੰਦਰਪਾਲ ਸਿੰਘ ਭਰਾਤਾ ਪੱਤਰਕਾਰ ਜਗਜੀਤ ਸਿੰਘ ਜੱਗਾ ਦੀ ਅੱਜ ਭੇਦਭਰੇ ਹਲਾਤਾ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮੌਤ ਦੀ ਖਬਰ ਮਿਲਦਿਆਂ ਹੀ ਪਿੰਡ ਵਿਚ ਮਾਤਮ ਪਸਰ ਗਿਆ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਸੀ। ਇਸ ਸੰਬੰਧੀ ਮ੍ਰਿਤਕ ਦੇ ਭਰਾ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਜਤਿੰਦਰਪਾਲ ਸਿੰਘ ਕਰੀਬ 7 ਵਰ੍ਹੇ ਪਹਿਲਾਂ ਆਪਣੀ ਇਕਲੌਤੀ ਧੀ ਕੋਲ ਆਪਣੀ ਪਤਨੀ ਸਮੇਤ ਗਿਆ ਸੀ, ਜਿੱਥੇ ਉਹ ਕੰਮਕਾਰ ਕਰ ਆਪਣੇ ਪਰਿਵਾਰ ਦਾ ਸਹਿਯੋਗ ਕਰ ਰਿਹਾ ਸੀ ਕਿ ਅੱਜ ਉਹ ਜਦ ਕੰਮਕਾਜ ਨਿਪਟਾ ਕੇ ਇਕ ਨੌਜਵਾਨ ਨੂੰ ਉਸਦੇ ਘਰ ਛੱਡਣ ਲਈ ਗਿਆ ਤਾਂ ਕਾਫੀ ਸਮਾਂ ਆਪਣੇ ਘਰ ਨਹੀਂ ਵਾਪਸ ਪਰਤਿਆ, ਜਿਸ ਤੋਂ ਬਾਅਦ ਜਦੋਂ ਪਰਿਵਾਰ ਵਲੋਂ ਭਾਲ ਕੀਤੀ ਗਈ ਤਾਂ ਉਹ ਉਸੇ ਨੌਜਵਾਨ ਦੇ ਘਰ 'ਚੋਂ ਮ੍ਰਿਤਕ ਹਾਲਤ 'ਚ ਮਿਲਿਆ I

ਉਨ੍ਹਾਂ ਦੱਸਿਆ ਕਿ ਕੈਨੇਡਾ ਪੁਲਿਸ ਵਲੋਂ ਜਤਿੰਦਰਪਾਲ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ I ਇਸ ਦੁੱਖ ਦੀ ਘੜੀ ਵਿਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਪੱਤਰਕਾਰ ਜਗਜੀਤ ਸਿੰਘ ਜੱਗਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਔਖੀ ਘੜੀ 'ਚ ਉਹ ਪਰਿਵਾਰ ਦੇ ਨਾਲ ਹਨ ਅਤੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ ਜੋ ਵੀ ਮਦਦ ਦੀ ਲੋੜ ਪਈ. ਉਹ ਕਰਨਗੇ I

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ