ਸੰਸਦ ’ਚ ਬੋਲੇ ਰਾਹੁਲ, ਕਿਹਾ- ਬਿਹਾਰ ’ਚ ਐਸ.ਆਈ.ਆਰ. ਦੇ ਬਾਵਜੂਦ 1.2 ਲੱਖ ਡੁਪਲੀਕੇਟ ਤਸਵੀਰਾਂ ਕਿਉਂ?
ਨਵੀਂ ਦਿੱਲੀ, 9 ਦਸੰਬਰ (ਏ.ਐਨ.ਆਈ.)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਮੈਂ ਬਿਹਾਰ ਵਿੱਚ’ਚ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਬਾਰੇ ਕੁਝ ਕਹਿਣਾ ਚਾਹੁੰਦਾ ਹਾਂ।
ਬਿਹਾਰ ’ਚ ਐਸ.ਆਈ.ਆਰ. ਤੋਂ ਬਾਅਦ ਵੀ ਵੋਟਿੰਗ ਸੂਚੀ ’ਚ 1.2 ਲੱਖ ਡੁਪਲੀਕੇਟ ਤਸਵੀਰਾਂ ਕਿਉਂ ਹਨ? ਜੇਕਰ ਤੁਸੀਂ ਵੋਟਿੰਗ ਸੂਚੀ ਸਾਫ਼ ਕੀਤੀ ਹੈ, ਤਾਂ ਬਿਹਾਰ ’ਚ 1.2 ਲੱਖ ਤਸਵੀਰਾਂ ਕਿਉਂ ਹਨ? ਅਸੀਂ ਇਹ ਸਿਰਫ਼ ਹਰਿਆਣਾ ਬਾਰੇ ਹੀ ਸਾਬਤ ਨਹੀਂ ਕੀਤਾ ਹੈ, ਅਸੀਂ ਕਰਨਾਟਕ ’ਚ ਇਹ ਸਾਬਤ ਕੀਤਾ ਹੈ, ਅਸੀਂ ਇਹ ਮਹਾਰਾਸ਼ਟਰ ’ਚ ਸਾਬਤ ਕੀਤਾ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਤਰ੍ਹਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਪੂਰੇ ਦੇਸ਼ ’ਚ ਚੋਣਾਂ ਜਿੱਤਦੇ ਹੋ। "
;
;
;
;
;
;
;
;