JALANDHAR WEATHER

ਕੇਂਦਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਦਰਿਆਦਿਲੀ ਵਿਖਾਵੇ- ਬੀਬੀ ਸੰਧੂ

 ਅਟਾਰੀ ਸਰਹੱਦ, 9 ਦਸੰਬਰ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝੇ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਰੱਖੀ ਗਈ ਭਾਰਤੀ ਸਿੱਖ ਸੰਗਤ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਇਹ ਲਾਂਘਾ ਜਲਦੀ ਤੋਂ ਜਲਦੀ ਭਾਰਤ ਦੀ ਸਰਕਾਰ ਖੋਲ੍ਹ ਕੇ ਦਰਿਆਦਿਲੀ ਵਿਖਾਵੇ।

ਇਹ ਸ਼ਬਦ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਬੀਬੀ ਮਨਦੀਪ ਕੌਰ ਸੰਧੂ ਨੇ ਕਹੇ I ਬੀਬੀ ਸੰਧੂ ਨੇ ਕਿਹਾ ਕਿ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਮਾਨ ਦੀ ਹਮੇਸ਼ਾ ਸੋਚ ਰਹੀ ਹੈ ਕਿ ਪਾਕਿਸਤਾਨ ਨਾਲ ਚੰਗੇ ਸੰਬੰਧ, ਚੰਗੇ ਤਾਲੋਕਾਤ ਇਸ ਕਰਕੇ ਬਣਾਏ ਜਾਣ ਕੇ ਸਿੱਖਾਂ ਦੇ ਇਤਿਹਾਸਿਕ ਵਿਛੜੇ ਗੁਰਧਾਮਾਂ ਦੇ ਸਮੁੱਚੀਆਂ ਸਿੱਖ ਸੰਗਤਾਂ ਬਿਨਾਂ ਕਿਸੇ ਤੰਗੀ ਪਰੇਸ਼ਾਨੀ ਦੇ ਦਰਸ਼ਨ ਦੀਦਾਰੇ ਕਰਨ ਲਈ ਆ ਜਾ ਸਕਣ।

ਬੀਬੀ ਸੰਧੂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਜਦ ਵੀ ਭਾਰਤ ਦੇ ਤਾਲੋਕਾਤ ਕਿਸੇ ਨਾ ਕਿਸੇ ਕਾਰਨ ਕਰਕੇ ਵਿਗੜੇ ਤੇ ਆਪਸੀ ਸਬੰਧ ਬੰਦ ਹੋਏ ਹਨ, ਇਨ੍ਹਾਂ ਨੂੰ ਮੁੜ ਸ਼ੁਰੂ ਕਰਨ ਤੇ ਸੰਬੰਧ ਸੁਖਾਵੇਂ ਬਣਾਉਣ ਲਈ ਸ. ਸਿਮਰਜੀਤ ਸਿੰਘ ਮਾਨ ਵਲੋਂ ਸਭ ਤੋਂ ਪਹਿਲਾਂ ਅੱਗੇ ਆ ਕੇ ਗੱਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਲਾਂਘਾ, ਜੋ ਕਿ ਪਹਿਲਗਾਮ ਹਮਲੇ ਤੋਂ ਬਾਅਦ ਮੁਕੰਮਲ ਤੌਰ ਉਤੇ ਬੰਦ ਕੀਤਾ ਹੋਇਆ ਹੈ, ਖੋਲ੍ਹ ਕੇ ਨਾਨਕ ਨਾਮ ਸਿੱਖ ਸੰਗਤਾਂ ਨਾਲ ਪਿਆਰ ਵਧਾਵੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ