ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਭਾਰਤ ਵਿਚ 17.5 ਬਿਲੀਅਨ ਡਾਲਰ ਦੇ ਏ.ਆਈ. ਨਿਵੇਸ਼ ਦਾ ਕੀਤਾ ਐਲਾਨ
ਨਵੀਂ ਦਿੱਲੀ, 9 ਦਸੰਬਰ - ਮਾਈਕ੍ਰੋਸਾਫਟ ਦੇ ਚੇਅਰਮੈਨ ਅਤੇ ਸੀ.ਈ.ਓ. ਸੱਤਿਆ ਨਡੇਲਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਭਾਰਤ ਵਿਚ 17.5 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜੋ ਕਿ ਏਸ਼ੀਆ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਇਹ ਨਿਵੇਸ਼ ਭਾਰਤ ਦੇ ਏ.ਆਈ.-ਪਹਿਲੇ ਭਵਿੱਖ ਲਈ ਲੋੜੀਂਦੇ ਬੁਨਿਆਦੀ ਢਾਂਚੇ, ਹੁਨਰਾਂ ਅਤੇ ਸਾਡੀਆਂ ਸਮਰੱਥਾਵਾਂ ਨੂੰ ਬਣਾਉਣ ਵਿਚ ਮਦਦ ਕਰਨ ਲਈ ਕੀਤਾ ਜਾਵੇਗਾ।
ਇਸ ਸਾਲ ਜਨਵਰੀ ਵਿਚ, ਭਾਰਤ ਦੀ ਆਪਣੀ ਫੇਰੀ ਦੌਰਾਨ, ਨਡੇਲਾ ਨੇ ਅਗਲੇ 2 ਸਾਲਾਂ ਵਿਚ ਭਾਰਤ ਵਿਚ ਕਲਾਉਡ ਅਤੇ ਏ.ਆਈ. ਬੁਨਿਆਦੀ ਢਾਂਚੇ ਅਤੇ ਹੁਨਰ ਵਿਚ 3 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀਆਂ ਕੰਪਨੀ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿਚ ਨਵੇਂ ਡੇਟਾਸੈਂਟਰਾਂ ਦੀ ਸਥਾਪਨਾ ਵੀ ਸ਼ਾਮਿਲ ਹੈ।
ਇਸ ਨਿਵੇਸ਼ ਦਾ ਉਦੇਸ਼ ਭਾਰਤ ਵਿਚ ਏ.ਆਈ. ਨਵੀਨਤਾ ਨੂੰ ਤੇਜ਼ ਕਰਨਾ ਹੈ, ਜੋ ਕਿ 2047 ਤੱਕ ਇਕ ਵਿਕਸਤ ਰਾਸ਼ਟਰ (ਵਿਕਸਤ ਭਾਰਤ) ਬਣਨ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੈ ।
;
;
;
;
;
;
;
;