JALANDHAR WEATHER

ਭਾਰਤ ਅੰਦਰ ਕੰਡਿਆਲੀ ਤਾਰ ਕੋਲ ਆਇਆ ਪਾਕਿਸਤਾਨੀ ਨਾਗਰਿਕ ਬੀ.ਐਸ.ਐਫ. ਵਲੋਂ ਗ੍ਰਿਫ਼ਤਾਰ

ਅਟਾਰੀ ਸਰਹੱਦ (ਅੰਮ੍ਰਿਤਸਰ), 9 ਦਸੰਬਰ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਪਾਕਿਸਤਾਨ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅੱਜ ਦੁਪਹਿਰ ਸਮੇਂ ਕੰਡਿਆਂਲੀ ਤਾਰ ਦੇ ਨਜ਼ਦੀਕ ਭਾਰਤੀ ਖੇਤਰ ਅੰਦਰ ਪੁੱਜੇ ਇਕ ਆਦਮੀ ਨੂੰ ਬੀ.ਐਸ.ਐਫ. ਦੇ ਜਵਾਨਾਂ ਵਲੋਂ ਗ੍ਰਿਫ਼ਤਾਰ ਕਰਕੇ ਸਥਾਨਕ ਪੁਲਿਸ ਦੇ ਹਵਾਲੇ ਕੀਤਾ ਜਾਣ ਬਾਰੇ ਖ਼ਬਰ ਪ੍ਰਾਪਤ ਹੋਈ ਹੈ I ਬੀ.ਐਸ.ਐਫ. ਦੇ ਅੰਮ੍ਰਿਤਸਰ ਸੈਕਟਰ ਤੋਂ ਜਾਰੀ ਹੋਏ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਖੇਤਰ ਕਲਸੀਆਂ ਵਿਖੇ ਲੱਗੀ ਕੰਡਿਆਲੀ ਤਾਰ 'ਤੇ ਤਾਇਨਾਤ 115 ਬੀ.ਐਸ.ਐਫ. ਦੀ ਬਟਾਲੀਅਨ ਦੇ ਪਿੱਲਰ ਬੁਰਜੀ ਨੰਬਰ 133/20 ਪਾਕਿਸਤਾਨ ਵਾਲੇ ਪਾਸਿਓਂ ਆਦਮੀ ਨੂੰ ਬੀ.ਐਸ.ਐਫ. ਦੇ ਜਵਾਨਾਂ ਵਲੋਂ ਭਾਰਤ ਅੰਦਰ ਦਾਖ਼ਲ ਹੋਣ ’ਤੇ ਉੱਚੀ ਉੱਚੀ ਅਵਾਜ਼ਾਂ 'ਤੇ ਸੀਟੀਆਂ ਵਜਾ ਕੇ ਦੇ ਕੇ ਵਾਪਸ ਵਤਨ ਪਾਕਿਸਤਾਨ ਜਾਣ ਲਈ ਪ੍ਰੇਰਿਆ ਗਿਆ ਮਗਰ ਪਾਕਿਸਤਾਨੀ ਨਾਗਰਿਕ ਸਿੱਧਾ ਚਲਦਾ ਹੋਇਆ ਭਾਰਤੀ ਖੇਤਰ ਅੰਦਰ ਲੱਗੀ ਕੰਡਿਆਲੀ ਤਾਰ ’ਤੇ ਪੁੱਜ ਗਿਆ ਜਿੱਥੇ ਕਿ ਬੀ.ਐਸ.ਐਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ I ਬੀ.ਐਸ.ਐਫ. ਵਲੋਂ ਸਾਡੇ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕ ਪਾਸੋਂ ਮੁਢਲੀ ਪੁੱਛ-ਗਿੱਛ ਦੌਰਾਨ ਪਹਿਚਾਣ ਹਸ਼ਮਤ ਅਲੀ (50) ਪੱਤਰ ਸਵਰਗੀ ਵਲੀ ਮੁਹੰਮਦ ਵਾਸੀ ਪਿੰਡ ਕਲਿਆਣ ਜ਼ਿਲ੍ਹਾ ਕਸੂਰ ਪਾਕਿਸਤਾਨ ਵਜੋਂ ਹੋਈ ਹੈ। ਬੀ.ਐਸ.ਐਫ. ਵਲੋਂ ਗ੍ਰਿਫ਼ਤਾਰ ਪਾਕਿਸਤਾਨੀ ਨਾਗਰਿਕ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ