JALANDHAR WEATHER

ਕਾਂਗਰਸ ਨੇ ਵਿਨੋਦ ਜਾਖੜ ਨੂੰ ਐਨ.ਐਸ.ਯੂ.ਆਈ.ਦਾ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ

ਨਵੀਂ ਦਿੱਲੀ , 20 ਫਰਵਰੀ - ਵਿਦਿਆਰਥੀ ਰਾਜਨੀਤਿਕ ਲੀਡਰਸ਼ਿਪ ਵਿਚ ਇਕ ਵੱਡੇ ਸੰਗਠਨਾਤਮਕ ਫੇਰਬਦਲ ਵਿਚ, ਆਲ ਇੰਡੀਆ ਕਾਂਗਰਸ ਕਮੇਟੀ ਨੇ ਵਿਨੋਦ ਜਾਖੜ ਨੂੰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਦਾ ਨਵਾਂ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ। ਕਾਂਗਰਸ ਹਾਈ ਕਮਾਂਡ ਦੁਆਰਾ ਇਸ ਕਦਮ ਦਾ ਐਲਾਨ ਕੀਤਾ ਗਿਆ ਤੇ ਕਿਹਾ ਗਈ ਹੈ ਕਿ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦੀ ਹੈ।

ਪਾਰਟੀ ਲੀਡਰਸ਼ਿਪ ਦੇ ਅਨੁਸਾਰ, ਇਸ ਨਿਯੁਕਤੀ ਨੂੰ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਖੁਦ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਤ ਨਿਯੁਕਤੀ ਪੱਤਰ ਏ.ਆਈ.ਸੀ.ਸੀ.ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਦੁਆਰਾ ਜਾਰੀ ਕੀਤਾ ਗਿਆ ਸੀ। ਇਸ ਨਿਯੁਕਤੀ ਦੇ ਨਾਲ, ਜਾਖੜ ਹੁਣ ਦੇਸ਼ ਭਰ ਵਿਚ ਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਅਗਵਾਈ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ