JALANDHAR WEATHER

ਲੰਮਾ ਪਿੰਡ ਚੌਕ ਨੇੜੇ ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ, ਤਿੰਨ ਦੋਸ਼ੀ ਕਾਬੂ

ਮਕਸੂਦਾਂ, 10 ਮਈ (ਸੌਰਵ ਮਹਿਤਾ)-ਲੰਮਾ ਪਿੰਡ ਚੌਂਕ ਇਲਾਕੇ ਵਿਚ ਇੱਕ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ | ਜਾਣਕਾਰੀ ਮੁਤਾਬਕ ਮਹਿਲਾ ਆਪਣੇ ਪਤੀ ਸਬਜ਼ੀ ਖਰੀਦਣ ਲਈ ਗਈ ਹੋਈ ਸੀ | ਇਸ ਦੌਰਾਨ ਜਿਵੇਂ ਹੀ ਉਸ ਦਾ ਪਤੀ ਸਬਜ਼ੀ ਲੈਣ ਲਈ ਅੱਗੇ ਗਿਆ ਤਾਂ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਉੱਥੇ ਆ ਕੇ ਰੁਕੀ | ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਵਿਚੋਂ ਦੋ ਨੇ ਮਹਿਲਾ ਨੂੰ ਜਬਰਦਸਤੀ ਗੱਡੀ ਵਿਚ ਬਿਠਾ ਲਿਆ ਤੇ ਅਗਵਾ ਕਰਕੇ ਲੈ ਗਏ | ਦੋਸ਼ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਚੱਲਦੀ ਕਾਰ ਵਿਚ ਵਾਰੀ-ਵਾਰੀ ਮਹਿਲਾ ਨਾਲ ਜਬਰ ਜਨਾਹ ਕੀਤਾ | ਇਸ ਤੋਂ ਬਾਅਦ ਉਹ ਉਸਨੂੰ ਇੱਕ ਸੁੰਨਸਾਨ ਇਲਾਕੇ ਵਿਚ ਲੈ ਗਏ, ਜਿੱਥੇ ਗੱਡੀ ਖੜੀ ਕਰਕੇ ਮੁੜ ਉਸ ਨਾਲ ਜਬਰ ਜਨਾਹ ਕੀਤਾ ਗਿਆ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮਹਿਲਾ ਨੂੰ ਸੁੰਨਸਾਨ ਥਾਂ 'ਤੇ ਛੱਡ ਕੇ ਫ਼ਰਾਰ ਹੋ ਗਏ | ਘਟਨਾ ਤੋਂ ਬਾਅਦ ਪੀੜਤ ਮਹਿਲਾ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ ਤੇ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ | ਪਰਿਵਾਰ ਵਲੋਂ ਤੁਰੰਤ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ | ਥਾਣਾ 8 ਦੇ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਤੁਰੰਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਅਤੇ ਕਾਰਵਾਈ ਦੌਰਾਨ ਤਿੰਨੋਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਗੋਇੰਦਵਾਲ ਸਾਹਿਬ, ਅਰਜੁਨ ਵਾਸੀ ਉਪਕਾਰ ਨਗਰ ਅਤੇ ਕਰਨ ਮਹਿਰਾ ਵਾਸੀ ਬਲਦੇਵ ਨਗਰ ਜਲੰਧਰ ਵਜੋਂ ਹੋਈ ਹੈ | ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਤਿੰਨੋਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ