JALANDHAR WEATHER

ਪੰਜਾਬ ਰੋਡਵੇਜ਼ ਪਨਬਸ ਪੀ. ਆਰ. ਟੀ. ਸੀ ਕੰਟੈਰਕਟ ਵਰਕਰਜ਼ ਯੂਨੀਅਨ 25/11 ਦੀ ਹੋਈ ਅਹਿਮ ਮੀਟਿੰਗ

ਸ਼੍ਰੀ ਮੁਕਤਸਰ ਸਾਹਿਬ, 12 ਮਈ (ਬੂਟਾ ਸਿੰਘ)- ਪੰਜਾਬ ਰੋਡਵੇਜ਼ ਪਨਬਸ ਪੀ. ਆਰ. ਟੀ. ਸੀ. ਕੰਟੈਰਕਟ ਵਰਕਰਜ਼ ਯੂਨੀਅਨ 25/11 ਦੀ ਅਹਿਮ ਮੀਟਿੰਗ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਚ ਸੂਬਾ ਸਰਪ੍ਰਸਤ ਕਮਲ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਦੀ ਪ੍ਰਧਾਨਗੀ ਵਿਚ ਕੀਤੀ ਗਈ। ਮੀਟਿੰਗ ਵਿਚ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾ ਤਹਿਤ ਮਹਿਕਮੇ ਵਿਚ ਪੱਕਾ ਕਰਨਾ, ਠੇਕੇਦਾਰ ਨੂੰ ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਵਿਚ ਲੈਣਾ, ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ, ਕਿਲੋਮੀਟਰ ਸਕੀਮ ਬੱਸਾਂ ਦੇ ਵਿਰੋਧ ਦੌਰਾਨ ਵਰਕਰਾਂ ਉੱਪਰ ਨਜ਼ਾਇਜ ਪਰਚੇ ਰੱਦ ਕਰਕੇ, ਵਰਕਰਾਂ ਦੀ ਰਿਹਾਈ ਅਤੇ ਡਿਊਟੀ ਤੇ ਲੈਣ ਸੰਬੰਧੀ, ਮਹਿਕਮੇ ਵਿਚ ਸਰਕਾਰੀ ਬੱਸਾਂ ਦੀ ਗਿਣਤੀ ਵੱਧ ਰਹੀ ਅਬਾਦੀ ਦੇ ਹਿਸਾਬ ਨਾਲ 10000 ਕਰਨਾ ਤਾਂ ਜੋਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ ਅਤੇ ਸਰਕਾਰੀ ਅਦਾਰਿਆਂ ਨੂੰ ਕਾਮਯਾਬ ਕੀਤਾ ਜਾ ਸਕੇ।

ਆਗੂਆਂ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਦਾ ਫ਼ੈਸਲਾ ਬਰਾਬਰ ਕੰਮ, ਬਰਾਬਰ ਤਨਖਾਹ ਸਾਰੇ ਵਰਕਰਾਂ ਨੂੰ ਦਿੱਤਾ ਜਾਵੇ ਅਤੇ ਡੀਪੂਆ ਵਿੱਚ ਸਪੇਅਰ ਪਾਰਟਸ ਦੀ ਕਮੀਂ ਨੂੰ ਦੂਰ ਕਰਨਾ ਅਤੇ ਰਿਪੋਰਟਾਂ ਵਾਲ਼ੇ ਸਾਥੀਆਂ ਨੂੰ ਮੁੜ ਡਿਊਟੀ ਤੇ ਲੈਣ ਆਦਿ ਯੂਨੀਅਨ ਦੀਆਂ ਪ੍ਰਮੁੱਖ ਮੰਗਾ ਨੂੰ ਲਾਗੂ ਕਰਵਾਉਣ ਲਈ 15 ਮਈ ਨੂੰ ਮਾਨਯੋਗ ਟਰਾਂਸਪੋਰਟ ਅਤੇ ਖ਼ਜਾਨਾ ਮੰਤਰੀ ਹਰਪਾਲ ਚੀਮਾ ਨਾਲ ਜਥੇਬੰਦੀ ਦੀ ਪੈਨਲ ਮੀਟਿੰਗ ਫਿਕਸ ਕੀਤੀ ਗਈ ਹੈ।

ਯੂਨੀਅਨ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਦੁਆਰਾ ਇਸ ਮੀਟਿੰਗ ਵਿਚ ਸਾਡੀਆ ਮੰਗਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਜੱਥੇਬੰਦੀ ਵਲੋਂ ਪਹਿਲਾਂ ਉਲੀਕੇ ਪ੍ਰੋਗਰਾਮ ਤਹਿਤ ਗੇਟ ਰੈਲੀਆ ਕਰਨ ਉਪਰੰਤ 18 ਮਈ ਨੂੰ ਇਕ ਦਿਨ ਦੀ ਸੰਕੇਤਕ ਹੜਤਾਲ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਫਿਰ ਵੀ ਸਰਕਾਰ ਵਲੋਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ 27 ਮਈ ਤੋਂ 29 ਮਈ ਤੱਕ 3 ਦਿਨਾਂ ਲਈ ਪੰਜਾਬ ਭਰ ਵਿਚ ਪਨਬਸ ਪੀ. ਆਰ. ਟੀ. ਸੀ ਬੱਸਾਂ ਦਾ ਚੱਕਾ ਜ਼ਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਜਿਸਦੀ ਜੁੰਮੇਵਾਰ ਪੰਜਾਬ ਸਰਕਾਰ ਅਤੇ ਮੇਨੇਜ਼ਮੇਂਟ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ