JALANDHAR WEATHER

ਓਵਰਟੇਕ ਕਰਦਿਆਂ ਬੇਕਾਬੂ ਹੋਈ ਥਾਰ, ਵਾਪਰਿਆ ਭਿਆਨਕ ਹਾਦਸਾ

ਅੰਮ੍ਰਿਤਸਰ, 12 ਮਈ ( ਹਰਿੰਦਰ ਸਿੰਘ)- ਅੰਮ੍ਰਿਤਸਰ ਦੇ ਝਬਾਲ ਰੋਡ ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ, ਇਕ ਕਾਰ ਦੂਜੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਇਸ ਦੌਰਾਨ ਸੰਤੁਲਨ ਬਿਗੜਣ ਕਾਰਨ ਥਾਰ ਬੇਕਾਬੂ ਹੋ ਗਈ। ਹਾਦਸੇ ਵਿਚ ਥਾਰ ਸੜਕ ਦੇ ਦੂਜੇ ਪਾਸੇ ਜਾ ਕੇ ਸੜਕ ਕਿਨਾਰੇ ਖੜੇ ਗੰਨਿਆਂ ਵਾਲੇ ਰੋਹ ਦੇ ਘੜੂਕੇ ਨਾਲ ਜਾ ਟਕਰਾਈ, ਜਿਸ ਕਾਰਨ ਗੱਡੀ ਦਾ ਭਾਰੀ ਨੁਕਸਾਨ ਹੋਇਆ।

ਇਹ ਪੂਰੀ ਘਟਨਾ ਦੀ ਵੀਡੀਓ ਥਾਰ ਵਿਚ ਲੱਗੇ ਕੈਮਰੇ ਵਿਚ ਕੈਦ ਹੋ ਗਈ ਹੈ। ਹਾਦਸੇ ਤੋਂ ਬਾਅਦ ਦੂਜੀ ਕਾਰ ਦਾ ਡਰਾਈਵਰ ਆਪਣੀ ਗੱਡੀ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ