ਕਾਨਸ ਫ਼ਿਲਮ ਫੈਸਟੀਵਲ : ਪੰਜਾਬੀ ਫਿਲਮ ਚੜ੍ਹਦੀਕਲਾ ਦੀ ਅਦਾਕਾਰਾ ਰੂਪੀ ਗਿੱਲ ਰੈੱਡ ਕਾਰਪੇਟ 'ਤੇ ਆਈ ਨਜ਼ਰ
ਨਵੀਂ ਦਿੱਲੀ, 14 ਮਈ - ਦੁਨੀਆ ਦੇ ਸਭ ਤੋਂ ਵਕਾਰੀ ਫਿਲਮ ਸਮਾਰੋਹਾਂ 'ਚ ਸ਼ਾਮਿਲ ਕਾਨਸ ਫ਼ਿਲਮ ਫੈਸਟੀਵਲ 2026 ਦਾ 79ਵਾਂ ਐਡੀਸ਼ਨ 12 ਮਈ ਤੋਂ 23 ਮਈ ਤੱਕ ਕਰਵਾਇਆ ਜਾ ਰਿਹਾ ਹੈ । ਹਰ ਸਾਲ ਫਰਾਂਸ ਦੇ 'ਫਰੈਂਚ ਰਿਵੇਰਾ' 'ਚ ਹੋਣ ਵਾਲਾ ਇਹ ਫ਼ਿਲਮ ਸਮਾਰੋਹ ਦੁਨੀਆ ਭਰ ਦੇ ਸਿਨੇਮਾ ਪ੍ਰੇਮੀਆਂ ਤੇ ਫ਼ਿਲਮਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ । ਇਸ ਸਾਲ ਕਾਨਸ 'ਚ ਪ੍ਰੀਮੀਅਰ ਹੋਣ ਵਾਲੀਆਂ 6 ਭਾਰਤੀ ਫਿਲਮਾਂ 'ਚ ਪੰਜਾਬੀ ਫਿਲਮ ਚੜ੍ਹਦੀਕਲਾ ਵੀ ਸ਼ਾਮਿਲ ਹੈ । ਇਸ ਦੌਰਾਨ ਫ਼ਿਲਮ ਦੀ ਅਦਾਕਾਰਾ ਰੂਪੀ ਗਿੱਲ ਰੈੱਡ ਕਾਰਪੇਟ 'ਤੇ ਆਪਣੇ ਜਲਵੇ ਬਿਖੇਰਦੀ ਹੋਈ ਨਜ਼ਰ ਆਈ।
;
;
;
;
;
;
;