JALANDHAR WEATHER

ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਵਲੋਂ ਸ਼ੋਰੂਮ 'ਤੇ ਅੰਨ੍ਹੇਵਾਹ ਫਾਇਰਿੰਗ

ਰਈਆ (ਅੰਮ੍ਰਿਤਸਰ), 17 ਮਈ (ਸ਼ਰਨਬੀਰ ਸਿੰਘ ਕੰਗ) - ਅੱਜ ਸ਼ਾਮੀ ਕਰੀਬ 7 ਵਜੇ ਕਜਾਰੀਆ ਸ਼ੋਰੂਮ 'ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਵਲੋਂ ਸੱਤ ਤੋਂ ਅੱਠ ਗੋਲੀਆਂ ਸਟਰ ਦੇ ਵਿਚ ਮਾਰੀਆਂ ਗਈਆਂ। ਇਸ ਨਾਲ ਸ਼ਟਰ ਦੇ ਵਿਚੋਂ ਦੀ ਗੋਲੀਆਂ ਲੰਘ ਕੇ ਅਗਲੇ ਬੰਨੇ ਸ਼ੀਸ਼ੇ ਟੁੱਟ ਗਏ, ਪਰ ਕੋਈ ਜਾਨੀ ਜਾ ਮਾਲੀ ਨੁਕਸਾਨ ਨਹੀਂ ਹੋਇਆ। ਡੀਐਸਪੀ ਬਾਬਾ ਬਕਲਾ ਅਨੁਸਾਰ ਪਰਸੋਂ 15 ਤਰੀਕ ਨੂੰ ਇਸ ਸ਼ੋਰੂਮ ਦੇ ਮਾਲਕ ਹਰਪ੍ਰੀਤ ਸਿੰਘ ਹੈਪੀ ਸਾਬਕਾ ਕੌਂਸਲਰ ਨੂੰ 50 ਲੱਖ ਫਰੋਤੀ ਦੀ ਕਾਲ ਆਈ ਸੀ, ਜੋ ਥਾਣਾ ਬਿਆਸ ਵਿਖੇ ਐਫ.ਆਈ.ਆਰ. 148/26 ਦਰਜ ਕਰ ਦਿੱਤੀ। ਪੁਲਿਸ ਇਸ ਲੈਵਲ 'ਤੇ ਵੇਖ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਰਈਆ ਵਿਖੇ ਨਗਰ ਪੰਚਾਇਤ ਦੀਆਂ ਚੋਣਾਂ ਵੀ ਲੜੀਆਂ ਜਾ ਰਹੀਆਂ ਹਨ। ਇਸ ਕਰਕੇ ਪੁਲਿਸ ਦੋਵਾਂ ਪਹਿਲੂਆਂ 'ਤੇ ਛਾਣਬੀਣ ਕਰ ਰਹੀ ਹੈ ਗੋਲੀਆਂ ਚਲਾਉਣ ਵਾਲੇ ਮੋਟਰਸਾਈਕਲ ਸਵਾਰਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਫੋਟੋ ਕੈਦ ਹੋ ਗਈਆਂ  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ