ਸਾਤਵਿਕ-ਚਿਰਾਗ ਥਾਈਲੈਂਡ ਓਪਨ ਵਿਚ ਉਪ ਜੇਤੂ ਰਹੇ
ਬੈਂਕਾਕ, 17 ਮਈ (ਪੀ.ਟੀ.ਆਈ.)-ਸਾਤਵਿਕਸਾਈਰਾਜ ਰੈਂਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਨੇ ਇੱਥੇ ਖੇਡੇ ਗਏ ਫਾਈਨਲ ਵਿਚ ਚਾਰ ਚੈਂਪੀਅਨਸ਼ਿਪ ਅੰਕ ਬਚਾਏ, ਪਰ ਅੰਤ 'ਚ ਉਨ੍ਹਾਂ ਨੂੰ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ ਵਿਚ ਉਪ ਜੇਤੂ ਰਹਿਣ ਨਾਲ ਸਬਰ ਕਰਨਾ ਪਿਆ | ਦੁਨੀਆ 'ਚ ਚੌਥੇ ਸਥਾਨ 'ਤੇ ਰਹਿਣ ਵਾਲੇ, ਸਾਤਵਿਕ ਤੇ ਚਿਰਾਗ ਨੂੰ 53 ਮਿੰਟ ਤੱਕ ਚੱਲੇ ਮੈਚ ਵਿਚ ਲਿਓ ਰੋਲੀ ਕਾਰਨੈਂਡੋ ਤੇ ਡੈਨੀਅਲ ਮਾਰਥਿਨ ਦੀ ਇੰਡੋਨੇਸ਼ੀਆਈ ਜੋੜੀ ਤੋਂ 12-21, 23-25 ?? ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਸਾਤਵਿਕ ਤੇ ਚਿਰਾਗ ਨੇ ਪਹਿਲਾਂ 2019 ਅਤੇ 2024 ਵਿੱਚ ਇੱਥੇ ਖਿਤਾਬ ਜਿੱਤਿਆ ਸੀ | ਉਹ ਪਹਿਲੀ ਗੇਮ ਵਿੱਚ ਲੈਅ ਤੋਂ ਬਾਹਰ ਦਿਖਾਈ ਦਿੱਤੇ, ਪਰ ਦੂਜੇ ਗੇਮ ਵਿੱਚ, ਦਬਾਅ ਹੇਠ ਆਪਣੀ ਮਾਨਸਿਕ ਦਿ੍ੜਤਾ ਦਾ ਪ੍ਰਦਰਸ਼ਨ ਕਰਦੇ ਹੋਏ, ਉਹ ਮੈਚ ਨੂੰ ਫੈਸਲਾਕੁੰਨ ਤੱਕ ਪਹੁੰਚਾਉਣ ਦੇ ਨੇੜੇ ਪਹੁੰਚ ਗਏ| ਇਹ ਭਾਰਤੀ ਜੋੜੀ ਪਿਛਲੇ ਸਾਲ ਚਾਈਨਾ ਮਾਸਟਰਜ਼ ਅਤੇ ਹਾਂਗਕਾਂਗ ਓਪਨ ਵਿੱਚ ਵੀ ਉਪ ਜੇਤੂ ਰਹੀ ਸੀ | ਇਹ ਇੰਡੋਨੇਸ਼ੀਆਈ ਜੋੜੀ ਦੀ ਸਾਤਵਿਕ ਅਤੇ ਚਿਰਾਗ ਵਿਰੁੱਧ ਪਹਿਲੀ ਜਿੱਤ ਵੀ ਹੈ¢ ਇਸ ਤੋਂ ਪਹਿਲਾਂ, ਭਾਰਤੀ ਜੋੜੀ ਨੇ ਇਨ੍ਹਾਂ ਦੋਵਾਂ ਜੋੜੀਆਂ ਵਿਚਕਾਰ ਖੇਡੇ ਗਏ ਸਾਰੇ ਚਾਰ ਪਿਛਲੇ ਮੈਚ ਜਿੱਤੇ ਸਨ|
;
;
;
;
;
;
;
;