ਮੁੱਖ ਮੰਤਰੀ ਮਾਨ ਜੱਦੀ ਪਿੰਡ ਸਤੌਜ ਵਿਖੇ ਭਲਕੇ ਕਰਨਗੇ ਬਿਜਲੀ ਖੰਭਾ ਰਹਿਤ ਪ੍ਰੋਜੈਕਟ ਦਾ ਉਦਘਾਟਨ
ਧਰਮਗੜ੍ਹ (ਸੰਗਰੂਰ), 18 ਮਈ (ਗੁਰਜੀਤ ਸਿੰਘ ਚਹਿਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਨੂੰ ਬਿਜਲੀ ਖੰਭਾ ਰਹਿਤ ਕਰਨ ਲਈ ਪਾਇਲਟ ਪ੍ਰੋਜੈਕਟ ਵਜੋਂ ਆਪਣੇ ਜੱਦੀ ਪਿੰਡ ਸਤੌਜ ਨੂੰ ਚੁਣਿਆ ਗਿਆ ਹੈ, ਜਿਸ ਦੇ ਤਹਿਤ ਪਿੰਡ ਸਤੌਜ ਦੇ ਦੁਆਲੇ ਅਤੇ ਖੇਤਾਂ, ਸੜਕਾਂ ਆਦਿ 'ਤੇ ਲੱਗੇ 400 ਦੇ ਕਰੀਬ ਬਿਜਲੀ ਦੇ ਖੰਭੇ ਪੁੱਟ ਕੇ ਬਿਜਲੀ ਦੀਆਂ ਤਾਂਰਾ ਜ਼ਮੀਨਦੋਜ ਕੀਤੀਆ ਜਾਣਗੀਆਂ।
ਇਹ ਜਾਣਕਾਰੀ ਦਿੰਦਿਆਂ ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ ਅਤੇ ਮੈਂਬਰ ਬਲਾਕ ਸੰਮਤੀ ਹਰਵਿੰਦਰਪਾਲ ਰਿਸ਼ੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ (19 ਮਈ ਨੂੰ) ਸਵੇਰੇ 11 ਵਜੇ ਕਰਨਗੇ ਅਤੇ ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਹੋਣ ਤੇ ਕਰੀਬ ਦੋ ਮਹੀਨੇ ਦਾ ਸਮਾਂ ਲੱਗ ਜਾਵੇਗਾ।
ਇਸ ਪ੍ਰੋਜੈਕਟ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਅਥਾਹ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਸੂਬੇ ਨੂੰ ਉਕਤ ਪ੍ਰੋਜੈਕਟ ਦੇ ਤਹਿਤ ਖੰਭਾ ਰਹਿਤ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹਿਣਗੇ
;
;
;
;
;
;
;
;