JALANDHAR WEATHER

ਬੁਲਟ ਮੋਟਰਸਾਈਕਲ ਨੂੰ ਬਲੈਰੋ ਨੇ ਮਾਰੀ ਟੱਕਰ, ਮੋਟਰਸਾਈਕਲ ਸਵਾਰ ਨਹਿਰ ਵਿਚ ਡਿੱਗਿਆ

ਮੱਖੂ (ਫਿਰੋਜ਼ਪੁਰ),18 ਮਈ (ਕੁਲਵਿੰਦਰ ਸਿੰਘ ਸੰਧੂ)- ਹਰੀਕੇ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਬਲੈਰੋ ਵਲੋਂ ਬੁਲਟ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਉਪਿੰਦਰ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਅਮਰ ਸਿੰਘ ਵਾਲੀ ਮੱਲਾਂਵਾਲਾ ਰਾਜਸਥਾਨ ਫੀਡਰ ਨਹਿਰ ਵਿਚ ਡਿੱਗ ਗਿਆ।

ਖਬਰ ਲਿਖੇ ਜਾਣ ਤੱਕ ਨਹਿਰ ਡਿੱਗੇ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ ਸੀ ਅਤੇ ਉਸ ਦੀ ਭਾਲ ਜਾਰੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਉਪਿੰਦਰ ਸਿੰਘ ਆਪਣੀ ਸਾਲੀ ਦੀਆਂ ਸਪੁੱਤਰੀਆਂ ਨੂੰ ਪੱਟੀ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਹਰੀਕੇ ਵਲੋਂ ਆ ਰਹੀ ਤੇਜ਼ ਰਫ਼ਤਾਰ ਬਲੈਰੋ ਨੇ ਉਸਦੇ ਬੁਲਟ ਮੋਟਰਸਾਈਕਲ ਨੰਬਰ ਪੀ. ਬੀ. 05 ਜੀ 9731 ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਪਿੰਦਰ ਸਿੰਘ ਨਹਿਰ ਵਿਚ ਜਾ ਡਿੱਗਿਆ।

ਹਾਦਸੇ ਵਿਚ ਜਖ਼ਮੀ ਹੋਈਆਂ ਲੜਕੀਆਂ ਨੂੰ ਤੁਰੰਤ ਇਲਾਜ ਲਈ ਕਾਲੜਾ ਹਸਪਤਾਲ ਮੱਖੂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ. ਜ਼ੀਰਾ ਅਤੇ ਗੁਰਮੀਤ ਸਿੰਘ ਐਸ. ਐਚ. ਓ. ਮੱਖੂ ਨੇ ਆਪਣੀ ਪੁਲਿਸ ਟੀਮ ਨਾਲ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਬਲੈਰੋ ਗੱਡੀ ਵਾਲਾ ਚਾਲਕ ਗੱਡੀ ਭਜਾ ਕੇ ਲੈ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ