JALANDHAR WEATHER

ਈ.ਡੀ. ਅੱਗੇ ਅੱਜ ਨਹੀਂ ਪੇਸ਼ ਹੋਏ ਸੰਦੀਪ ਕੁਮਾਰ, ਭੇਜਿਆ ਗਿਆ ਸੀ ਸੰਮਨ

ਜਲੰਧਰ, 18 ਮਈ (ਦਵਿੰਦਰ)- ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁਹਾਲੀ ਸਥਿਤ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ 17 ਤਰੀਕ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ ਅਤੇ ਅੱਜ ਉਨ੍ਹਾਂ 18 ਤਰੀਕ ਨੂੰ ਈ.ਡੀ. ਦਫ਼ਤਰ ਵਿਚ ਪੇਸ਼ ਹੋਣਾ ਸੀ, ਪਰ ਸੰਦੀਪ ਕੁਮਾਰ ਅੱਜ ਪੇਸ਼ ਨਹੀਂ ਹੋਏ। ਗਮਾਡਾ ਦੇ ਚਾਰ ਅਧਿਕਾਰੀ ਅੱਜ ਈ.ਡੀ. ਦਫ਼ਤਰ ਵਿਚ ਦਸਤਾਵੇਜ਼ਾਂ ਸਮੇਤ ਪੇਸ਼ ਹੋਏ ਅਤੇ ਈਡੀ ਅਧਿਕਾਰੀ ਨੇ ਸੀ.ਐਲ.ਯੂ. ਦੇ ਕਈ ਵੇਰਵਿਆਂ ਦੀਆਂ ਕਾਪੀਆਂ ਲਈਆਂ ਹਨ।

ਈ.ਡੀ. ਨੇ ਪਿਛਲੀ ਵਾਰ ਬਿਲਡਰਾਂ 'ਤੇ ਛਾਪੇਮਾਰੀ ਦੇ ਸੀ.ਐਲ.ਯੂ. ਵੇਰਵਿਆਂ ਦੀ ਕਾਪੀ ਮੰਗੀ ਸੀ। ਸੰਦੀਪ ਕੁਮਾਰ ਖੁਦ ਪੇਸ਼ ਨਹੀਂ ਹੋਏ ਪਰ ਉਨ੍ਹਾਂ ਦੇ ਸਟਾਫ ਨੇ ਦਸਤਾਵੇਜ਼ ਈ.ਡੀ. ਨੂੰ ਦੇ ਦਿੱਤੇ ਹਨ ਅਤੇ ਪਾਵਰਕੌਮ ਦੇ ਸੀ.ਐਨ.ਡੀ. ਬਸੰਤ ਗਰਗ ਨੇ ਵੀ ਅੱਜ ਈ.ਡੀ. ਅੱਗੇ ਪੇਸ਼ ਹੋਣਾ ਸੀ ਪਰ ਹੁਣ ਉਹ 20 ਤਰੀਕ ਨੂੰ ਈ.ਡੀ. ਅੱਗੇ ਪੇਸ਼ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ