ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਾਪਤ ਹੋਇਆ ਨਾਰਵੇ ਦਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ
ਓਸਲੋ (ਨਾਰਵੇ), 18 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਰਵੇ ਦਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ - ਰਾਇਲ ਨਾਰਵੇਈਅਨ ਆਰਡਰ ਆਫ਼ ਮੈਰਿਟ ਦਾ ਗ੍ਰੈਂਡ ਕਰਾਸ ਪ੍ਰਾਪਤ ਹੋਇਆ। ਭਾਰਤ ਦੇ ਵਿਸ਼ਵ ਪੱਧਰੀ ਨੇਤਾ ਇਕ ਵਾਰ ਫਿਰ ਚਮਕੇ ਹਨ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਸੂਚੀ ਵਿਚ ਆਪਣਾ 32ਵਾਂ ਅੰਤਰਰਾਸ਼ਟਰੀ ਸਨਮਾਨ ਜੋੜਿਆ ਹੈ। ਇਹ ਸਨਮਾਨ ਭਾਰਤ-ਨਾਰਵੇ ਦੋਸਤੀ ਨੂੰ ਡੂੰਘਾ ਕਰਨ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਰਵੇ ਦੇ ਓਸਲੋ ਪਹੁੰਚੇ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨੇ ਕੀਤਾ। ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਰਵੇ ਦੇ ਰਾਜਾ ਹਰਾਲਡ ਪੰਜਵੇਂ ਅਤੇ ਰਾਣੀ ਸੋਨਜਾ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਸਟੋਰ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਤੀਜੇ ਭਾਰਤ-ਨੋਰਡਿਕ ਸੰਮੇਲਨ ਵਿਚ ਵੀ ਹਿੱਸਾ ਲੈਣਗੇ।
;
;
;
;
;
;
;
;