ਅਜਨਾਲਾ ਵਿਚ 118 ਅਤੇ ਰਮਦਾਸ ਵਿਚ 84 ਉਮੀਦਵਾਰ ਚੋਣ ਮੈਦਾਨ ਵਿਚ ਨਿਤਰੇ
ਅਜਨਾਲਾ (ਅੰਮ੍ਰਿਤਸਰ), 18 ਮਈ (ਗੁਰਪ੍ਰੀਤ ਸਿੰਘ ਢਿੱਲੋਂ) - 26 ਮਈ ਨੂੰ ਨਗਰ ਪੰਚਾਇਤ ਅਜਨਾਲਾ ਅਤੇ ਨਗਰ ਕੌਂਸਲ ਰਮਦਾਸ ਦੀਆਂ ਹੋਣ ਵਾਲੀਆਂ ਚੋਣਾਂ ਲਈ ਦਾਖ਼ਲ ਹੋਏ ਨਾਮਜ਼ਦਗੀ ਪੱਤਰਾਂ ਦੀ ਹੋਈ ਪੜਤਾਲ ਤੋਂ ਬਾਅਦ ਨਗਰ ਪੰਚਾਇਤ ਅਜਨਾਲਾ ਤੋਂ 118 ਅਤੇ ਨਗਰ ਕੌਂਸਲ ਰਮਦਾਸ ਤੋਂ 84 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ । ਇਹ ਜਾਣਕਾਰੀ ਦਿੰਦਿਆਂ ਚੋਣ ਰਿਟਰਨਿੰਗ ਅਧਿਕਾਰੀ ਕਮ-ਐਸ.ਡੀ.ਐਮ ਅਜਨਾਲਾ ਡਾਕਟਰ ਚਾਰੂਮਿਤਾ ਨੇ ਦੱਸਿਆ ਕਿ ਅਜਨਾਲਾ ਅਤੇ ਰਮਦਾਸ ਦੀਆਂ ਸਾਰੀਆਂ ਵਾਰਡਾਂ ਵਿਚ ਵੋਟਾਂ ਪੈਣਗੀਆਂ ਅਤੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਚੋਣ ਲੜਨਗੇ।
;
;
;
;
;
;
;
;