ਵ੍ਹਾਈਟ ਹਾਊਸ ਕੰਪਲੈਕਸ ਨੇੜੇ ਗੋਲੀਬਾਰੀ, ਸ਼ੱਕੀ ਬੰਦੂਕਧਾਰੀ ਸਮੇਤ 2 ਜ਼ਖਮੀ
ਸੈਕਰਾਮੈਟੋ, ਕੈਲੀਫੋਰਨੀਆ, 24 ਮਈ (ਹੁਸਨ ਲੜੋਆ ਬੰਗਾ) - ਲੰਘੀ ਸ਼ਾਮ ਵਾਈਟ ਹਾਊਸ ਨੇੜੇ ਗੋਲੀਬਾਰੀ ਹੋਣ ਉਪਰੰਤ ਐਫ.ਬੀ.ਆਈ ਤੇ ਯੂ.ਐਸ. ਸੀਕਰਟ ਸਰਵਿਸਜ ਨੇ ਤੁਰੰਤ ਕਾਰਵਾਈ ਕੀਤੀ। ਐਫ.ਬੀ.ਆਈ. ਦੇ ਨਿਰਦੇਸ਼ਕ ਕਾਸ਼ ਪਟੇਲ ਨੇ ਕਿਹਾ ਕਿ ਉਹ ਪੁਲਿਸ ਨਾਲ ਸਹਿਯੋਗ ਕਰ ਰਹੇ ਹਨ। ਮੀਡੀਆ ਰਿਪੋਰਟ ਅਨੁਸਾਰ ਅੰਦਾਜਨ 20 ਦੇ ਕਰੀਬ ਗੋਲੀਆਂ ਚੱਲੀਆਂ ਹਨ। ਇਕ ਲਾਅ ਇਨਫੋਰਸਮੈਟ ਅਧਿਕਾਰੀ ਅਨੁਸਾਰ ਗੋਲੀਬਾਰੀ ਵਿਚ ਘੱਟੋ ਘੱਟ 2 ਲੋਕ ਜਖਮੀ ਹੋਏ ਹਨ ਸਮਝਿਆ ਜਾਂਦਾ ਹੈ ਕਿ ਜ਼ਖਮੀਆਂ ਵਿੱਚ ਇਕ ਸ਼ੱਕੀ ਵੀ ਸ਼ਾਮਿਲ ਹੈ ਹਾਲਾਂ ਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਸਰਕਾਰੀ ਤੌਰ 'ਤੇ ਘਟਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਵੀ ਸਪੱਸ਼ਟ ਨਹੀ ਹੈ ਕਿ ਗੋਲੀਬਾਰੀ ਸਮੇ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਵਿਚ ਮੌਜੂਦ ਸਨ ਜਾਂ ਨਹੀਂ। ਸੁਰੱਖਿਆ ਏਜੰਸੀਆਂ ਵਲੋਂ ਘਟਨਾ ਦੀ ਜਾਂਚ ਜਾਰੀ ਹੈ। ਜ਼ਖ਼ਮੀ ਵਿਅਕਤੀਆਂ ਦੀ ਹਾਲਤ ਬਾਰੇ ਵੀ ਪਤਾ ਨਹੀ ਲੱਗ ਸਕਿਆ।
;
;
;
;
;
;
;
;