JALANDHAR WEATHER

ਯੂਪੀਐਸਸੀ ਪ੍ਰੀਲਿਮ ਪ੍ਰੀਖਿਆ ਦਾ ਪਹਿਲਾ ਪੇਪਰ ਸਵੇਰੇ 9. 30 ਵਜੇ ਹੋ ਰਿਹਾ ਹੈ ਸ਼ੁਰੂ

ਲੁਧਿਆਣਾ, 24 ਮਈ (ਜਸਵਿੰਦਰ ਸਿੰਘ) - ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਸਿਵਲ ਸੇਵਾਵਾਂ ਪ੍ਰੀਖਿਆ 2026 ਲਈ ਮਹਾਨਗਰ ਦੇ ਵੱਖ-ਵੱਖ ਕੇਂਦਰਾਂ ਵਿਚ ਵਿਦਿਆਰਥੀ ਨਿਰਧਾਰਿਤ ਸਮੇਂ ਤੋਂ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਵਕਾਰੀ ਪ੍ਰੀਖਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮਹਾਨਗਰ ਦੇ 14 ਕੇਂਦਰਾਂ ਤੇ 4353 ਉਮੀਦਵਾਰਾਂ ਵਲੋਂ ਪੇਪਰ ਦੇਣ ਦੀ ਸੰਭਾਵਨਾ ਹੈ। ਇਹ ਪ੍ਰੀਖਿਆ ਦੋ ਸੈਸ਼ਨ ਵਿਚ ਲਈ ਜਾ ਰਹੀ ਹੈ। ਪਹਿਲਾ ਪੇਪਰ ਸਵੇਰੇ 9. 30 ਵਜੇ ਤੋਂ ਸਵੇਰੇ 11.30 ਵਜੇ ਤੱਕ ਅਤੇ ਦੂਸਰਾ ਪੇਪਰ ਦੁਪਹਿਰ 2.30 ਵਜੇ ਤੋਂ 4.30 ਵਜੇ ਤੱਕ ਹੋਵੇਗਾ। ਪ੍ਰੀਖਿਆ ਕੇਂਦਰ ਦੇ ਅੰਦਰ ਜਾਣ ਵਾਲੇ ਵਿਦਿਆਰਥੀਆਂ ਦੀ ਜਾਂਚ ਪੜਤਾਲ ਕਰਕੇ ਅੰਦਰ ਭੇਜਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ