ਕੇਂਦਰੀ ਜੇਲ ਵਿਚ ਹੋਏ ਭਾਰੀ ਹੰਗਾਮੇ ਵਿਚ ਦੋ ਹਵਾਲਾਤੀ ਜ਼ਖ਼ਮੀ
ਕਪੂਰਥਲਾ, 24 ਮਈ (ਅਮਨਜੋਤ ਸਿੰਘ ਵਾਲੀਆ) - ਦੇਰ ਰਾਤ ਤੱਕ ਕੇਂਦਰੀ ਜੇਲ ਵਿਚ ਹੋਏ ਭਾਰੀ ਹੰਗਾਮੇ ਤੋਂ ਬਾਅਦ ਤੜਕਸਾਰ ਲਗਭਗ 4 ਵਜੇ 2 ਹਵਾਲਾਤੀਆਂ ਨੂੰ ਕੇਂਦਰੀ ਜੇਲ ਤੋਂ ਸਿਵਲ ਹਸਪਤਾਲ ਜ਼ਖ਼ਮੀ ਹਾਲਤ ਵਿਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਕੇਂਦਰੀ ਜੇਲ ਤੋਂ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਸਿਵਿਲ ਹਸਪਤਾਲ ਦੇ ਐਮਰਜੇਂਸੀ ਵਾਰਡ ਵਿਚ ਲਿਆਂਦਾ ਗਿਆ ਸੀ ਜਿਨਾਂ ਨੂੰ ਮੁਢਲੇ ਇਲਾਜ ਤੋਂ ਬਾਅਦ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
;
;
;
;
;
;
;
;