ਕਾਂਗਰਸ ਪਾਰਟੀ ਵਲੋਂ ਕੀਤੇ ਵਿਕਾਸ ਦੇ ਕੰਮਾਂ ਨੂੰ ਅੱਜ ਵੀ ਸ਼ਹਿਰ ਵਾਸੀ ਕਰਦੇ ਨੇ ਯਾਦ- ਹਰਦਿਆਲ ਸਿੰਘ ਕੰਬੋਜ
ਰਾਜਪੁਰਾ, 24 ਮਈ (ਰਣਜੀਤ ਸਿੰਘ)- ਨਗਰ ਕੌਂਸਲ ਚੋਣਾਂ ਤੋਂ ਬਾਅਦ ਲੋਕਾਂ ਨੇ ਸ਼ਹਿਰ ਨੂੰ ਝਾੜੂ ਮੁਕਤ ਕਰ ਦੇਣਾ ਹੈ। ਨਗਰ ਕੌਂਸਲ ਦਾ ਪ੍ਰਧਾਨ ਐਂਤਕੀ ਵੀ ਕਾਂਗਰਸ ਪਾਰਟੀ ਦਾ ਹੀ ਬਣੇਗਾ ਜਿਸ ਤਰਾਂ ਬੀਤੇ ਪੰਜ ਸਾਲਾਂ ਵਿਚ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸ਼ਹਿਰ ਵਿਚ ਬੀਤੇ ਪੰਜ ਸਾਲਾਂ ਵਿਚ ਲੋਕ ਆਪ ਪਾਰਟੀ ਤੋਂ ਬਹੁਤ ਦੁਖੀ ਹੋਏ ਪਏ ਹਨ। ਉਹਨਾਂ ਨੇ ਕਿਹਾ ਕਿ ਜਿਸ ਪਾਰਟੀ ਵਿਚ ਵੀ ਉਹ ਚੋਣ ਰੈਲੀ ਨੂੰ ਸੰਬੋਧਨ ਕਰਦੇ ਜਾਂਦੇ ਹਨ। ਲੋਕਾਂ ਦਾ ਭਰਮਾਂ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਜਿਤਾ ਕੇ ਮੁੜ ਤੋਂ ਕਾਂਗਰਸ ਦਾ ਰਾਜ ਵੇਖਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਬੀਤੇ ਸਮੇਂ ਵਿਚ ਕਾਂਗਰਸ ਪਾਰਟੀ ਨੇ ਰਾਜਪੁਰਾ ਦੇ ਵਿਕਾਸ ਲਈ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਏ ਖਰਚ ਕੇ ਵਿਕਾਸ ਦੀਆਂ ਹਨੇਰੀਆਂ ਚਲਾਈਆਂ ਸਨ। ਲੋਕ ਅੱਜ ਵੀ ਕਾਂਗਰਸ ਪਾਰਟੀ ਦੇ ਵਿਕਾਸ ਨੂੰ ਯਾਦ ਕਰਦੇ ਹਨ।
;
;
;
;
;
;
;
;