JALANDHAR WEATHER

ਸੁਨਾਮ ਵਿਚ ਪੁਲਿਸ ਵਲੋਂ ਫਲੈਗ ਮਾਰਚ ਕੀਤਾ ਗਿਆ

ਸੁਨਾਮ ਊਧਮ ਸਿੰਘ ਵਾਲਾ, 24 ਮਈ (ਹਰਚੰਦ ਸਿੰਘ ਭੁੱਲਰ/ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਪੁਲਿਸ ਵਲੋਂ ਐਸ. ਪੀ. ਰਾਜੇਸ਼ ਛਿੱਬਰ ਦੀ ਅਗਵਾਈ ਵਿਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ, ਜੋ ਸਥਾਨਕ ਆਈ.ਟੀ.ਆਈ ਚੌਂਕ ਤੋਂ ਰਵਾਨਾ ਹੋਕੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿਚੋਂ ਦੀ ਹੁੰਦਾ ਹੋਇਆ ਮਾਤਾ ਮੋਦੀ ਚੌਂਕ ਵਿਖੇ ਸਮਾਪਤ ਹੋਇਆ।

ਐਸ. ਪੀ. ਰਾਜੇਸ਼ ਛਿੱਬਰ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿੱਥੇ ਪੁਲਿਸ ਦੀ ਸ਼ਹਿਰ ਵਿਚ ਗਸ਼ਤ ਵਧਾਈ ਗਈ ਹੈ ਉੱਥੇ ਹੀ ਮੁਹੱਲਿਆਂ ਵਿਚ ਪਟਰੌਲਿੰਗ ਪਾਰਟੀਆਂ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅੱਜ ਚੋਣ ਪ੍ਰਚਾਰ ਤੋਂ ਬਾਅਦ ਕੋਈ ਵੀ ਬਾਹਰਲਾ ਵਿਅਕਤੀ ਸੁਨਾਮ ਸ਼ਹਿਰ ਵਿਚ ਬੇਵਜ੍ਹਾ ਵਿਖਾਈ ਨਾਂ ਦੇਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ਡੀ. ਐਸ. ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਐਸ. ਐਚ. ਓ. ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ, ਕੁਲਵੰਤ ਸਿੰਘ, ਹਰਬੰਸ ਸਿੰਘ, ਗੁਰਸੇਵਕ ਸਿੰਘ, ਸ਼ਾਮ ਸਿੰਘ, ਗੁਰਦੀਪ ਸਿੰਘ ਅਤੇ ਰਾਮ ਸਿੰਘ (ਸਾਰੇ ਸਹਾਇਕ ਥਾਣੇਦਾਰ) ਸ਼ਾਮਿਲ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ