ਅੰਬਾਲਾ 'ਚ ਨੌਜ਼ਵਾਨ ਨੇ ਦਾਦੀ, ਭਰਾ ਤੇ ਚਾਚੇ ਦਾ ਕੀਤਾ ਕਤਲ
ਅੰਬਾਲਾ, 24 ਮਈ- ਅੰਬਾਲਾ 'ਚ ਟ੍ਰਿਪਲ ਮਰਡਰ ਦੀ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ, ਪੋਤੇ ਨੇ ਦਾਦੀ, ਭਰਾ ਤੇ ਚਾਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਤਿੰਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵੱਡੇ ਭਰਾ, ਚਾਚਾ ਤੇ ਚਾਚੀ ਨੂੰ ਵੀ ਮਾਰੀਆਂ ਗੋਲੀਆਂ। ਮਿੱਟੀ ਦੇ ਠੇਕੇ ਤੇ ਪਿਤਾ ਦੀ ਰਿਟਾਇਰਮੈਂਟ ਦੇ ਪੈਸੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ 21 ਸਾਲਾ ਮੁਲਜ਼ਮ ਫ਼ਰਾਰ ਹੋ ਗਿਆ। ਫਿਲਹਲਾ ਪੁਲਿਸ ਵਲੋਂ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;