JALANDHAR WEATHER

ਇਟਲੀ ਦੇ ਸ਼ਹਿਰ ਬੈੱਲਫਿਓਰੇ ਵਿਖੇ 'ਅੰਤਰਰਾਸ਼ਟਰੀ ਫੈਸਟੀਵਲ' ਪੰਜਾਬੀ ਭੰਗੜੇ ਤੇ ਝੂਮੇ ਵਿਦੇਸ਼ੀ

ਵੈਨਿਸ (ਇਟਲੀ), 24 ਮਈ (ਹਰਦੀਪ ਸਿੰਘ ਕੰਗ)-ਹਰੇਕ ਸਾਲ ਦੇ ਵਾਂਗ ਇਸ ਸਾਲ ਵੀ ਇਟਲੀ ਦੇ ਸ਼ਹਿਰ ਬੈੱਲੀਫਿਓਰੇ ਵਿਖੇ ''ਫੇਸਤਾ ਦੈੱਲ ਪੋਪੋਲੀ'' ਬਹੁਤ ਹੀ ਧੂਮ ਧਾਮ ਦੇ ਨਾਲ਼ ਕਰਵਾਇਆ ਗਿਆ | ਇਸ ਅੰਤਰਰਾਸ਼ਟਰੀ ਫੈਸਟੀਵਲ ਦੌਰਾਨ ਵੱਖ ਵੱਖ ਦੇਸ਼ਾਂ ਦੇ ਲੋਕ ਨਾਚਾਂ ਖਾਣਿਆਂ ਅਤੇ ਸੱਭਿਆਚਾਰਕ ਵੰਨਗੀਆਂ ਦੀ ਝਲਕ ਦੇਖਣ ਨੂੰ ਮਿਲੀ | ਇਟਲੀ ਦੀ ਨਾਮੀ ਸੰਸਥਾਂ ਕਾਰੀਡਾਸ ਅਤੇ ਬੈੱਲੀਫਓਰੇ ਦੇ ਸਥਾਨਕ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਫੈਸਟੀਵਲ ਦੌਰਾਨ ਭੰਗੜਾ ਬੁਆਇਜ ਐਂਡ ਗਰਲਜ਼ ਗਰੁੱਪ ਇਟਲੀ ਵੱਲੋਂ ਵਰਿੰਦਰਦੀਪ ਸਿੰਘ ਰਵੀ ਦੀ ਅਗਵਾਈ ਦੇ ਵਿੱਚ ਵੱਖ ਵੱਖ ਪੰਜਾਬੀ ਗੀਤਾਂ ਤੇ ਭੰਗੜਾ ਪਾਇਆ ਗਿਆ | ਜਿਸ ਨੂੰ ਤੱਕ ਕੇ ਸਾਰੇ ਹੀ ਝੂੰਮਣ ਲੱਗ ਪਏ ਅਤੇ ਉੱਥੇ ਹਾਜਿਰ ਸਾਰੇ ਲੋਕ ਨੱਚਣ ਲਈ ਮਜਬੂਰ ਹੋ ਗਏ |ਇਸ ਮੌਕੇ ਵੰਨ-ਸੁਵੰਨੇ ਭਾਰਤੀ ਖਾਣੇ ਵੀ ਸਾਰਿਆਂ ਦੀ ਖਿੱਚ ਦਾ ਕੇਦਰ ਰਹੇ | 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ