JALANDHAR WEATHER

ਡਾ. ਸੁਰਿੰਦਰ ਸਿੰਘ ਗਿੱਲ 'ਗਲੋਬਲ ਪੀਸ ਐਵਾਰਡ' ਨਾਲ ਸਨਮਾਨਿਤ

ਸਾਨ ਫਰਾਂਸਿਸਕੋ, 24 ਮਈ (ਐਸ. ਅਸ਼ੋਕ ਭੌਰਾ)-ਇੰਟਰਨੈਸ਼ਨਲ ਫੋਰਮ ਯੂ.ਐਸ.ਏ. ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਸ਼ੇਰਗਿੱਲ ਨੂੰ ਸ਼ੰਘਾਈ, ਚੀਨ ਵਿਖੇ ਹੋਏ ਅੰਤਰਰਾਸ਼ਟਰੀ ਗਾਲਾ ਸਮਾਗਮ ਦੌਰਾਨ 'ਗਲੋਬਲ ਪੀਸ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਗਮ 'ਚ ਦੁਨੀਆ ਭਰ ਤੋਂ ਉੱਘੇ ਕਾਰੋਬਾਰੀ, ਸੀ.ਈ.ਓ., ਸਮਾਜਿਕ ਆਗੂ, ਡਿਪਲੋਮੈਟ ਤੇ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟ ਸ਼ਾਮਲ ਸਨ | ਸ਼ੰਘਾਈ ਦਾ ਇਹ ਗਾਲਾ ਸਮਾਗਮ ਅੰਤਰਰਾਸ਼ਟਰੀ ਕਾਰੋਬਾਰੀ ਕਾਨਫਰੰਸ ਦਾ ਵਿਸ਼ੇਸ਼ ਆਕਰਸ਼ਣ ਰਿਹਾ | ਜਿੱਥੇ ਵਿਸ਼ਵ ਪੱਧਰ 'ਤੇ ਕਾਰੋਬਾਰ, ਤਕਨਾਲੋਜੀ, ਏ.ਆਈ. ਅਤੇ ਲੀਡਰਸ਼ਿਪ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਡਾ. ਗਿੱਲ ਨੂੰ ਇਹ ਐਵਾਰਡ ਵਿਸ਼ਵ ਪੱਧਰ 'ਤੇ ਅਮਨ, ਭਾਈਚਾਰਕ ਸਾਂਝ, ਆਪਸੀ ਸਤਿਕਾਰ, ਧਾਰਮਿਕ ਸਹਿਣਸ਼ੀਲਤਾ ਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ | ਚੋਣ ਕਮੇਟੀ ਵੱਲੋਂ ਕੋਰੀਆ, ਪਾਕਿਸਤਾਨ, ਕੈਨੇਡਾ ਤੇ ਹੋਰ ਦੇਸ਼ਾਂ 'ਚ ਅਮਨ ਤੇ ਆਪਸੀ ਸਹਿਯੋਗ ਲਈ ਕੀਤੀਆਂ | ਉਸ ਦੀਆਂ ਗਤੀਵਿਧੀਆਂ ਨੂੰ ਵਿਸ਼ੇਸ਼ ਤੌਰ 'ਤੇ ਮਾਨਤਾ ਦਿੱਤੀ ਗਈ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਡਾ. ਗਿੱਲ ਨੇ ਸਮੇਂ ਸਮੇਂ 'ਤੇ ਭਾਈਚਾਰਕ ਸਾਂਝ, ਸੰਵਾਦ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਇਸ ਮਾਣ ਲਈ ਡਾ. ਗਿੱਲ ਨੇ ਆਯੋਜਕਾਂ ਤੇ ਚੋਣ ਕਮੇਟੀ ਦਾ ਦਿਲੋਂ ਧੰਨਵਾਦ ਕਿਹਾ ਕਿ ਇਹ ਸਨਮਾਨ ਮੈਨੂੰ ਅਮਨ, ਲੀਡਰਸ਼ਿਪ ਤੇ ਵਿਸ਼ਵ ਪੱਧਰੀ ਸਹਿਯੋਗ ਲਈ ਹੋਰ ਵੱਧ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਰਹੇਗਾ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ