JALANDHAR WEATHER

ਪਿ੍ੰਸੀਪਲ ਨੇ ਪੈਸੇ ਲਈ ਨੀਟ ਨਾਲ ਸੰਬੰਧਿਤ ਸਵਾਲ ਤੇ ਸਮੱਗਰੀ ਸਾਂਝੀ ਕੀਤੀ-ਸੀ.ਬੀ.ਆਈ.

ਪੁਣੇ, 24 ਮਈ (ਪੀ. ਟੀ. ਆਈ.)-ਨੀਟ-ਯੂ.ਜੀ. ਪੇਪਰ ਲੀਕ ਮਾਮਲੇ 'ਚ ਗਿ੍ਫ਼ਤਾਰ ਪੁਣੇ ਦੇ ਇਕ ਸਕੂਲ ਦੀ ਪਿ੍ੰਸੀਪਲ ਮਨੀਸ਼ਾ ਸੰਜੇ ਹਵਾਲਦਾਰ 'ਤੇ ਪੈਸੇ ਦੇ ਬਦਲੇ ਕੁਝ ਵਿਦਿਆਰਥੀਆਂ ਨਾਲ ਪ੍ਰੀਖਿਆ ਨਾਲ ਸੰਬੰਧਿਤ ਸਵਾਲ ਅਤੇ ਸਮਗਰੀ ਸਾਂਝੀ ਕਰਨ ਦਾ ਦੋਸ਼ ਹੈ¢ ਸੂਤਰਾਂ ਅਨੁਸਾਰ, ਸੀ.ਬੀ.ਆਈ. ਨੇ ਪਿ੍ੰਸੀਪਲ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕਰਦੇ ਹੋਏ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ¢ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਹਵਲਦਾਰ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਕਥਿਤ ਪੇਪਰ ਲੀਕ 'ਚ ਉਸ ਦੀ ਪਛਾਣ ਇਕ ਹੋਰ ਸਰੋਤ ਵਜੋਂ ਕੀਤੀ¢ ਸੇਠ ਹੀਰਾਲਾਲ ਸਰਾਫ ਪਾਠਸ਼ਾਲਾ ਦੀ ਪਿ੍ੰਸੀਪਲ ਹਵਲਦਾਰ ਨੇ ਨੀਟ ਯੂ.ਜੀ.2026 ਪ੍ਰੀਖਿਆ ਲਈ ਭੌਤਿਕ ਵਿਗਿਆਨ ਲਈ ਇਕ ਸੂਚੀਬੱਧ ਅਨੁਵਾਦਕ ਵਜੋਂ ਕੰਮ ਕੀਤਾ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ