12 ਸੰਸਦ ਮੈਂਬਰਾਂ ਤੇ ਚੰਨੀ ਦੀ ਅਗਵਾਈ ਵਾਲੀ ਖੇਤੀਬਾੜੀ ਕਮੇਟੀ ਸਮੇਤ 4 ਸੰਸਦੀ ਕਮੇਟੀਆਂ ਨੂੰ ਮਿਲੇਗਾ ਸੰਸਦ ਰਤਨ ਪੁਰਸਕਾਰ
ਨਵੀਂ ਦਿੱਲੀ, 24 ਮਈ (ਪੀ.ਟੀ.ਆਈ.)-ਇਕ ਨਿੱਜੀ ਸੰਸਥਾ ਦੁਆਰਾ ਇਸ ਸਾਲ ਦੇ ਸੰਸਦ ਰਤਨ ਪੁਰਸਕਾਰਾਂ ਲਈ ਬਾਰਾਂ ਸੰਸਦ ਮੈਂਬਰਾਂ ਅਤੇ ਚਾਰ ਸੰਸਦੀ ਕਮੇਟੀਆਂ ਦੀ ਚੋਣ ਕੀਤੀ ਗਈ ਹੈ¢ਇੱਕ ਬਿਆਨ ਵਿੱਚ, ਪ੍ਰਾਈਮ ਪੁਆਇੰਟ ਫਾਊਾਡੇਸ਼ਨ ਨੇ ਕਿਹਾ ਕਿ ਵਿਅਕਤੀਗਤ ਸ਼੍ਰੇਣੀ ਵਿੱਚ ਚੁਣੇ ਗਏ ਸੰਸਦ ਮੈਂਬਰਾਂ ਵਿੱਚ ਭਾਜਪਾ ਦੇ ਜਗਦੰਬਿਕਾ ਪਾਲ (ਉੱਤਰ ਪ੍ਰਦੇਸ਼), ਪੀ.ਪੀ. ਚÏਧਰੀ (ਰਾਜਸਥਾਨ), ਨਿਸ਼ੀਕਾਂਤ ਦੂਬੇ (ਝਾਰਖੰਡ) ਅਤੇ ਸ਼ਿਵ ਸੈਨਾ ਦੇ ਸ਼੍ਰੀਕਾਂਤ ਏਕਨਾਥ ਸ਼ਿੰਦੇ (ਮਹਾਰਾਸ਼ਟਰ) ਸ਼ਾਮਲ ਹਨ¢ ਪ੍ਰਵੀਨ ਪਟੇਲ (ਉੱਤਰ ਪ੍ਰਦੇਸ਼), ਵਿਦਯੁਤ ਬਰਨ ਮਹਤੋ (ਝਾਰਖੰਡ), ਲੰਬਾਰਾਮ ਚÏਧਰੀ (ਰਾਜਸਥਾਨ), ਹੇਮੰਤ ਵਿਸ਼ਨੂੰ ਸਾਵਰਾ (ਮਹਾਰਾਸ਼ਟਰ), ਸਮਿਤਾ ਉਦੈ ਵਾਘ (ਮਹਾਰਾਸ਼ਟਰ), ਨਰੇਸ਼ ਗਣਪਤ ਮਹਸਕੇ (ਮਹਾਰਾਸ਼ਟਰ), ਮੇਧਾ ਵਿਸ਼ਰਾਮ ਕੁਲਕਰਨੀ (ਮਹਾਰਾਸ਼ਟਰ) ਅਤੇ ਨਰਹਰੀ ਅਮੀਨ (ਗੁਜਰਾਤ) ਨੂੰ ਇਸ ਸਾਲ ਬਜਟ ਸੈਸ਼ਨ ਦੇ ਅੰਤ ਤੱਕ ਵੱਖ-ਵੱਖ ਸ਼੍ਰੇਣੀਆਂ ਅਧੀਨ ਸੰਸਦ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ¢ਚਾਰ ਸੰਸਦੀ ਕਮੇਟੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪੁਰਸਕਾਰ ਵੀ ਪ੍ਰਾਪਤ ਹੋਏ¢ਇਹ ਕਮੇਟੀਆਂ ਹਨ: ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਵਾਲੀ ਖੇਤੀਬਾੜੀ ਕਮੇਟੀ, ਭਰਤਰੁਹਰੀ ਮਹਤਾਬ ਦੀ ਪ੍ਰਧਾਨਗੀ ਵਾਲੀ ਵਿੱਤ ਕਮੇਟੀ, ਸਪਤਗਿਰੀ ਸ਼ੰਕਰ ਉਲਕਾ ਦੀ ਪ੍ਰਧਾਨਗੀ ਵਾਲੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਅਤੇ ਅਨੁਰਾਗ ਠਾਕੁਰ ਦੀ ਪ੍ਰਧਾਨਗੀ ਵਾਲੀ ਕੋਲਾ ਅਤੇ ਖਾਣਾਂ ਕਮੇਟੀ¢ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚੋਂ, ਪਾਲ ਅਤੇ ਚੰਨੀ ਸਾਬਕਾ ਮੁੱਖ ਮੰਤਰੀ ਹਨ ਅਤੇ ਅਮੀਨ ਇੱਕ ਸਾਬਕਾ ਉਪ ਮੁੱਖ ਮੰਤਰੀ ਹਨ|
;
;
;
;
;
;
;
;