JALANDHAR WEATHER

ਖੋਖੇ ਤੋਂ ਗੈਰ-ਕਾਨੂੰਨੀ ਸ਼ਰਾਬ ਬਰਾਮਦ, ਅਣਪਛਾਤੇ ਖ਼ਿਲਾਫ਼ ਕੇਸ ਦਰਜ

ਡੇਰਾਬੱਸੀ (ਮੁਹਾਲੀ), 7 ਜੂਨ (ਅਲੀ) - ਡੇਰਾਬੱਸੀ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਵਲੋਂ ਮਹਿਮਦਪੁਰ ਰੋਡ ਸਥਿਤ ਇਕ ਲੋਹੇ ਦੇ ਖੋਖੇ 'ਤੇ ਛਾਪੇਮਾਰੀ ਕਰਕੇ ਵਿਕਰੀ ਲਈ ਰੱਖੀ ਗਈ ਵੱਡੀ ਮਾਤਰਾ ਵਿਚ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਆਬਕਾਰੀ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਹੋਰ ਕਰਮਚਾਰੀਆਂ ਨਾਲ ਰਾਤ ਕਰੀਬ 8 ਵਜੇ ਡੇਰਾਬੱਸੀ ਰੇਲਵੇ ਫਾਟਕ ਨੇੜੇ ਮੌਜੂਦ ਸਨ। ਇਸ ਦੌਰਾਨ ਇਕ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਮਹਿਮਦਪੁਰ ਰੋਡ 'ਤੇ ਬਣੇ ਇਕ ਖੋਖੇ ਵਿਚ ਇਕ ਵਿਅਕਤੀ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਦਾ ਗੈਰ-ਕਾਨੂੰਨੀ ਧੰਦਾ ਕਰ ਰਿਹਾ ਹੈ।ਸੂਚਨਾ ਦੇ ਆਧਾਰ 'ਤੇ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਨੇ ਤੁਰੰਤ ਦੱਸੇ ਗਏ ਸਥਾਨ 'ਤੇ ਛਾਪਾ ਮਾਰਿਆ। ਪੁਲਿਸ ਪਾਰਟੀ ਨੂੰ ਦੇਖ ਕੇ ਸ਼ੱਕੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।
ਇਸ ਤੋਂ ਬਾਅਦ ਖੋਖੇ ਦੀ ਤਲਾਸ਼ੀ ਦੌਰਾਨ ਵਿਕਰੀ ਲਈ ਰੱਖੀ ਗਈ ਗੈਰ-ਕਾਨੂੰਨੀ ਸ਼ਰਾਬ ਬਰਾਮਦ ਹੋਈ। ਪੁਲਿਸ ਅਨੁਸਾਰ ਮੌਕੇ ਤੋਂ 'ਟ੍ਰਿਪਲ ਨਾਈਨ ਪਾਵਰ ਸਟਾਰ ਫਾਈਨ ਵਿਸਕੀ' ਦੀਆਂ 2 ਪੇਟੀਆਂ ਅਤੇ 'ਐਮਪਾਇਰ ਨੰਬਰ-1 ਮੋਟਾ ਸੰਤਰਾ' ਸ਼ਰਾਬ ਦੀ 1 ਪੇਟੀ ਬਰਾਮਦ ਕੀਤੀ ਗਈ।ਪੁਲਿਸ ਨੇ ਬਰਾਮਦ ਸ਼ਰਾਬ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਦੀ ਧਾਰਾ 61, 1, 14 ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਰਾਰ ਮੁਲਜ਼ਮ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ