ਈ.ਡੀ. ਵਲੋਂ ਲੁਧਿਆਣਾ, ਬਰੇਲੀ ਅਤੇ ਦਿੱਲੀ-ਨੋਇਡਾ ਖੇਤਰ ਵਿਚ ਵੀ ਛੇ ਥਾਵਾਂ 'ਤੇ ਛਾਪੇਮਾਰੀ
ਲੁਧਿਆਣਾ, 7 ਜੂਨ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਲੁਧਿਆਣਾ, ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ-ਨੋਇਡਾ ਖੇਤਰ ਵਿਚ ਵੀ ਛੇ ਥਾਵਾਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਚੱਲ ਰਹੀ ਜਾਂਚ ਦਾ ਹਿੱਸਾ ਹੈ। ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਥਾਵਾਂ ਨੂੰ ਕਵਰ ਕੀਤਾ ਜਾ ਰਿਹਾ ਹੈ ਉਨ੍ਹਾਂ ਵਿਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਮਾਮਲੇ ਵਿਚ ਜਾਂਚ ਅਧੀਨ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਜੁੜੇ ਰਿਹਾਇਸ਼ੀ ਸਥਾਨ ਅਤੇ ਵਪਾਰਕ ਦਫਤਰ ਦੋਵੇਂ ਸ਼ਾਮਿਲ ਹਨ।
ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਬਾਹਰੋਂ ਆਈਆਂ ਟੀਮਾਂ ਵਲੋਂ ਅੱਜ ਜਲੰਧਰ ਵਿਚ ਇਕ ਸੀ.ਏ. ਤੇ ਕਾਰੋਬਾਰੀ ’ਤੇ ਛਾਪੇਮਾਰੀ ਕੀਤੀ ਗਈ ਹੈ।
;
;
;
;
;
;
;
;