ਈ.ਡੀ. ਵਲੋਂ ਲੁਧਿਆਣਾ ’ਚ ਕੀਤੀ ਗਈ ਛਾਪੇਮਾਰੀ
ਲੁਧਿਆਣਾ, 9 ਜੂਨ (ਰੁਪੇਸ਼ ਕੁਮਾਰ)- ਕੇਂਦਰੀ ਜਾਂਚ ਏਜੰਸੀ ਈ.ਡੀ. ਵਲੋਂ ਲੁਧਿਆਣਾ ਵਿਖੇ ਛਾਪੇਮਾਰੀ ਕੀਤੀ ਗਈ ਹੈ। ਈ.ਡੀ. ਵਲੋਂ ਇਹ ਛਾਪੇਮਾਰੀ ਸੀ.ਏ. ਅੰਕੁਰ ਗਰਗ ਦੇ ਘਰ ’ਤੇ ਕੀਤੀ ਗਈ ਹੈ। ਇੱਥੇ ਈ.ਡੀ. ਦੀਆਂ ਕਈ ਟੀਮਾਂ ਵਲੋਂ ਸਵੇਰ ਤੋਂ ਹੀ ਉਨ੍ਹਾਂ ਦੇ ਘਰ ਤੇ ਕਾਗਜ਼ਾਤਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਈ.ਡੀ. ਦੇ ਅਧਿਕਾਰੀ ਛਾਪੇਮਾਰੀ ਸੰਬੰਧੀ ਕੁਝ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਰਹੇ ਹਨ।
;
;
;
;
;
;
;
;