JALANDHAR WEATHER

ਬਿਜਲੀ ਕਾਮਿਆਂ ਤੇ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੀ- ਜ਼ਿਲ੍ਹਾ ਕਨਵੀਨਰ ਪਰਮਿੰਦਰਜੀਤ ਕੋਰ ਦਿੜ੍ਹਬਾ

ਦਿੜ੍ਹਬਾ ਮੰਡੀ, 9 ਜੂਨ (ਜਸਵੀਰ ਸਿੰਘ ਔਜਲਾ)- ਬੇਰੁਜ਼ਗਾਰ ਲਾਇਬਰੇਰੀਅਨਾਂ ਦੀ ਉਮੀਦ ਵਿਚ ਹੱਦ ਉਮਰ ਟੱਪ ਚੁੱਕੀ ਹੈ, ਕਦੋਂ ਚਲੇਗਾ ਸੀਐਮ ਦਾ ਹਰਾ ਪੈਨ- ਇਨਾ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਨਵੀਨਰ ਪਰਮਿੰਦਰਜੀਤ ਕੋਰ ਦਿੜ੍ਹਬਾ ਨੇ ਕੀਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਲਾਇਬਰੇਰੀਅਨ ਯੂਨੀਅਨ ਦੇ ਸਮੁੱਚੇ ਪੰਜਾਬ ਦੇ ਜ਼ਿਲਾ ਕਨਵੀਨਰਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਬਿਜਲੀ ਕਾਮਿਆਂ ਤੇ ਪੰਜਾਬ ਪੁਲਿਸ ਵਲੋਂ ਅੰਨੇਵਾਹ ਕੀਤੇ ਗਏ ਤਸ਼ੱਦਦ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਤੇ ਉਨ੍ਹਾਂ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਿਆ ਅਤੇ ਸਰਕਾਰ ਦੇ ਮਾੜੇ ਵਤੀਰੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਲਾਈਨਮੈਨ ਯੂਨੀਅਨ ਪੰਜਾਬ ਨੂੰ ਭਰੋਸਾ ਦਵਾਇਆ ਗਿਆ ਕਿ ਬੇਰੁਜ਼ਗਾਰ ਲਾਇਬਰੇਰੀਅਨ ਯੂਨੀਅਨ ਪੰਜਾਬ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਜ਼ਿਲ੍ਹਾ ਕਨਵੀਨਰ ਪਰਮਿੰਦਰਜੀਤ ਕੋਰ ਦਿੜ੍ਹਬਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਾਇਬਰੇਰੀਅਨ ਪ੍ਰਤੀ ਅਪਣਾਈ ਬੇਰੁਖ਼ੀ ਪ੍ਰਤੀ ਗੁੱਸਾ ਜ਼ਾਹਰ ਕਰਦਿਆਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਦਾ ਅਹਿਦ ਲਿਆ ਗਿਆ ਹੈ। ਗੁਰਦੀਪ ਸਿੰਘ ਦਿੜਬਾ ਤੇ ਕਮਲਪ੍ਰੀਤ ਸਿੰਘ ਦਿੜਬਾ ਨੇ ਦੱਸਿਆ ਕਿ ਸੂਬਾ ਸਰਕਾਰ ਲਾਇਬਰੇਰੀ ਐਕਟ ਲਾਗੂ ਕਰਨ ਤੋਂ ਕਿਨਾਰਾ ਕਰ ਰਹੀ ਹੈ। ਜੋ ਕਿ ਸਰਕਾਰ ਦੇ ਦੋਹਰੇ ਚਰਿੱਤਰ ਦੀ ਤਰਜਮਾਨੀ ਹੈ। ਪਰਮਿੰਦਰਜੀਤ ਕੋਰ ਦਿੜ੍ਹਬਾ ਨੇ ਕਿਹਾ ਕਿ ਬਹੁਤ ਸਾਰੇ ਬੇਰੁਜ਼ਗਾਰ ਲਾਇਬਰੇਰੀਅਨਾਂ ਦੀ ਇਸ ਉਮੀਦ ਵਿਚ ਉਮਰ ਹੱਦ ਟੱਪ ਚੁੱਕੀ ਹੈ ਕਿ ਮੁੱਖ ਮੰਤਰੀ ਦਾ ਹਰਾ ਪਿੰਨ ਕਦੋਂ ਸਾਡੇ ਹੱਕਾਂ ਲਈ ਚਲੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ