JALANDHAR WEATHER

ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦਾ ਪਹਿਲਵਾਨ ਰਾਜਬੀਰ ਸਿੰਘ ਕਰੇਗਾ ਏਸ਼ੀਆ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ

ਜ਼ੀਰਕਪੁਰ, 9 ਜੂਨ (ਮਨਿੰਦਰ ਸਿੰਘ)- ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦਾ ਪਹਿਲਵਾਨ ਰਾਜਵੀਰ ਸਿੰਘ ਥਾਈਲੈਂਡ ਵਿਖੇ ਹੋਣ ਵਾਲੀ ਅੰਡਰ-15 ਏਸ਼ੀਆ ਕੁਸ਼ਤੀ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗਾ, ਜੋ ਕਿ ਪੁਆਧ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਰਾਜਵੀਰ ਸਿੰਘ ਇੱਕੋ-ਇੱਕ ਪਹਿਲਵਾਨ ਹੈ, ਜੋ ਭਾਰਤ ਦੀ ਟੀਮ ਵਿਚ ਪੰਜਾਬੀ ਪਹਿਲਵਾਨ ਵਜੋਂ ਕੁਸ਼ਤੀ ਲੜੇਗਾ।

ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦੇ ਸੰਚਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਵੀਰ ਸਿੰਘ ਕੁਸ਼ਤੀ ਕੋਚ ਰਿੰਕੂ ਸ਼ਰਮਾ ਕੋਲੋਂ ਲਗਾਤਾਰ ਅੱਠ ਸਾਲਾਂ ਤੋਂ ਟਰੇਨਿੰਗ ਲੈਣ ਮਗਰੋਂ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੋਚ ਰਿੰਕੂ ਸ਼ਰਮਾ ਨੇ ਦੱਸਿਆ ਕਿ 25 ਜੂਨ ਤੋਂ 5 ਜੁਲਾਈ ਤੱਕ ਚਲਣ ਵਾਲੀ ਏਸ਼ੀਆ ਚੈਂਪੀਅਨਸ਼ਿਪ ਵਿਚ ਵੀ ਰਾਜਵੀਰ ਸਿੰਘ ਵਧੀਆ ਪ੍ਰਦਰਸ਼ਨ ਕਰੇਗਾ।

ਇਸ ਮੌਕੇ ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦੇ ਪ੍ਰਬੰਧਕ ਪ੍ਰਧਾਨ ਰਜਿੰਦਰ ਕੁਮਾਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਜਗਵਿੰਦਰ ਸਿੰਘ ਛੱਤ, ਖਜ਼ਾਨਚੀ ਜਗਦੀਪ ਸਿੰਘ ਅਤੇ ਮੈਂਬਰ ਜਸਵੀਰ ਸਿੰਘ ਤੇ ਰੁਲਦਾ ਸਿੰਘ ਨੇ ਰਾਜਵੀਰ ਸਿੰਘ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਜਿੱਥੇ ਕੋਚ ਰਿੰਕੂ ਸ਼ਰਮਾ ਤੇ ਰਾਜਵੀਰ ਦੀ ਮਿਹਨਤ ਦਾ ਬਹੁਤ ਵੱਡਾ ਯੋਗਦਾਨ ਹੈ, ਉੱਥੇ ਪੁਆਧ ਇਲਾਕੇ ਦੇ ਪਿਆਰ ਕਰਨ ਵਾਲੇ ਲੋਕਾਂ ਅਤੇ ਪਿੰਡ ਦਿਆਲਪੁਰਾ ਦੇ ਵਸਨੀਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ