ਪਿੰਡ ਕਲੇਰ ਕਲਾਂ ਵਿਖੇ ਟਰੈਕਟਰ ਪਲਟਣ ਨਾਲ ਕਿਸਾਨ ਹਰਜੀਤ ਸਿੰਘ ਦੀ ਮੌਤ
ਨਿੱਕੇ ਘੁੰਮਣ, 9 ਜੂਨ (ਸਤਬੀਰ ਸਿੰਘ ਘੁੰਮਣ)– ਪਿੰਡ ਕਲੇਰ ਕਲਾਂ ਵਿਖੇ ਬੀਤੀ ਰਾਤ ਟਰੈਕਟਰ ਪਲਟ ਜਾਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਹਰਜੀਤ ਸਿੰਘ ਪਿੰਡ ਕਲੇਰ ਕਲਾਂ ਦਾ ਹੀ ਵਸਨੀਕ ਸੀ ਅਤੇ ਕੁਝ ਮਹੀਨੇ ਪਹਿਲਾਂ ਰਣਜੀਤ ਸਾਗਰ ਡੈਮ ਤੋਂ ਬਤੌਰ ਫੋਰਮੈਨ ਰਿਟਾਇਰ ਹੋ ਕੇ ਘਰ ਵਾਪਸ ਆਇਆ ਸੀ।
ਮਿ੍ਤਕ ਦੇ ਨਜ਼ਦੀਕੀ ਰਿਸ਼ਤੇ ਨੰਬਰਦਾਰ ਦਲਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਜੀਤ ਸਿੰਘ ਬੀਤੀ ਰਾਤ ਆਪਣੇ ਖੇਤਾਂ ਵਿਚੋਂ ਕੰਮ ਮੁਕਾ ਕੇ ਟਰੈਕਟਰ ਰਾਹੀਂ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਅਪਰ ਬਾਰੀ ਦੁਆਬ ਨਹਿਰ ਪੁਲ ਕਲੇਰ ਕਲਾਂ ਦੀ ਪਟੜੀ ‘ਤੇ ਪਹੁੰਚਿਆ ਤਾਂ ਅਚਾਨਕ ਟਰੈਕਟਰ ਬੇਕਾਬੂ ਹੋ ਕੇ ਹੇਠਾਂ ਟੋਏ ਵਿਚ ਪਲਟ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਹਰਜੀਤ ਸਿੰਘ ਦੇ ਦੋ ਬੇਟੇ ਹਨ, ਜਿਨ੍ਹਾਂ ਵਿਚੋਂ ਇੱਕ ਬੇਟਾ ਵਿਦੇਸ਼ ਵਿਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਸਦੇ ਵਿਦੇਸ਼ ਤੋਂ ਘਰ ਵਾਪਸ ਪਰਤਣ ਉਪਰੰਤ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੁਖਦਾਈ ਘਟਨਾ ਨਾਲ ਪਿੰਡ ਵਿੱਚ ਗਹਿਰਾ ਸੋਗ ਛਾ ਗਿਆ ਹੈ।
;
;
;
;
;
;
;
;
;