ਲੁਧਿਆਣਾ 'ਚ ਜਵੈਲਰ ਨੂੰ ਲੱਗਾ 5 ਲੱਖ ਦਾ ਚੂਨਾ, ਗੋਲਡ ਸੈੱਟ ਲੈ ਕੇ ਫ਼ਰਾਰ ਹੋਇਆ ਨੌਜਵਾਨ
ਲੁਧਿਆਣਾ, 9 ਜੂਨ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਸਰਾਫਾ ਬਾਜ਼ਾਰ ਵਿਚ ਸਥਿਤ ਆਤਮ ਜਵੈਲਰ ਦੀ ਦੁਕਾਨ 'ਤੇ ਇੱਕ ਸ਼ਾਤਿਰ ਨੌਜਵਾਨ ਵਲੋਂ ਕਰੀਬ 5 ਲੱਖ ਰੁਪਏ ਕੀਮਤ ਦਾ ਸੋਨੇ ਦਾ ਸੈੱਟ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, ਨੌਜਵਾਨ ਗਾਹਕ ਬਣ ਕੇ ਦੁਕਾਨ 'ਤੇ ਆਇਆ ਅਤੇ ਕਾਫ਼ੀ ਸਮੇਂ ਤੱਕ ਵੱਖ-ਵੱਖ ਗਹਿਣੇ ਵੇਖਦਾ ਰਿਹਾ। ਇਸ ਦੌਰਾਨ ਉਸ ਨੇ ਇੱਕ ਮਹਿੰਗਾ ਗੋਲਡ ਸੈੱਟ ਵੇਖਣ ਲਈ ਆਪਣੇ ਹੱਥ ਵਿਚ ਲਿਆ ਅਤੇ ਮੌਕਾ ਮਿਲਦੇ ਹੀ ਦੁਕਾਨ ਤੋਂ ਬਾਹਰ ਨਿਕਲ ਕੇ ਫ਼ਰਾਰ ਹੋ ਗਿਆ। ਜਦੋਂ ਦੁਕਾਨਦਾਰ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਤੁਰੰਤ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਭੀੜ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਭੱਜ ਨਿਕਲਿਆ।
ਪੂਰੀ ਵਾਰਦਾਤ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ।
;
;
;
;
;
;
;
;
;