ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਹਸਪਤਾਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਚੋਗਾਵਾਂ/ਅੰਮ੍ਰਿਤਸਰ, 9 ਜੂਨ (ਗੁਰਵਿੰਦਰ ਸਿੰਘ ਕਲਸੀ)- ਸਰਕਾਰੀ ਹਸਪਤਾਲ ਲੋਪੋਕੇ ਵਿਖੇ ਨਜਾਇਜ਼ ਸੱਟਾਂ ਲਗਾ ਕੇ ਦਾਖ਼ਲ ਹੋਣ ਵਾਲੇ ਵਿਅਕਤੀਆਂ ਨੂੰ ਰਿਜ਼ਲਟ ਦੇਣ ਦਾ ਵਿਰੋਧ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਹਸਪਤਾਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਕੁਲਬੀਰ ਸਿੰਘ ਲੋਪੋਕੇ, ਲਖਵਿੰਦਰ ਸਿੰਘ ਡਾਲਾ, ਹਰਜੀਤ ਸਿੰਘ ਸ਼ਹੂਰਾ, ਸੁਵਿੰਦਰ ਸਿੰਘ ਕੋਲੋਵਾਲ, ਵਰਿੰਦਰ ਬੀਰ ਸਿੰਘ, ਗੁਰਨਾਮ ਸਿੰਘ, ਪ੍ਰਧਾਨ ਪ੍ਰਗਟ ਸਿੰਘ, ਗੁਰਿੰਦਰ ਸਿੰਘ ਲੋਪੋਕੇ, ਜਸਮੀਤ ਸਿੰਘ ਰਾਣੀਆਂ, ਸੁਖਜਿੰਦਰ ਸਿੰਘ ਸ਼ਾਹ ਆਦਿ ਨੇ ਦੱਸਿਆ ਕਿ ਪਿੰਡ ਧਨੋਏ ਕਲਾਂ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਝਗੜਾ ਹੋਇਆ।
ਜਿਸ ਵਿਚ ਜਰਨੈਲ ਸਿੰਘ, ਹਰੀ ਸਿੰਘ, ਗੁਰਲਾਲ ਸਿੰਘ, ਧਾਰਾ ਸਿੰਘ ਤੇ ਸਰਬਜੀਤ ਕੌਰ ਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ ਗਈਆਂ। ਜੋ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਾਖ਼ਲ ਹਨ। ਉਨ੍ਹਾਂ ਦੋਸ਼ ਲਗਾਏ ਕਿ ਦੂਜੀ ਧਿਰ ਨਜਾਇਜ਼ ਸੱਟਾਂ ਲਗਾ ਕੇ ਹਸਪਤਾਲ ਵਿਚ ਦਾਖ਼ਲ ਹੋ ਗਈ। ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਡਾਕਟਰਾਂ ਵਲੋਂ ਰਿਜ਼ਲਟ ਵੀ ਦਿੱਤਾ ਜਾ ਰਿਹਾ ਹੈ। ਜਿਸ ਦਾ ਸਾਡੀ ਜਥੇਬੰਦੀ ਸਖ਼ਤ ਵਿਰੋਧ ਕਰਦੀ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਹਸਪਤਾਲ ਨੇ ਨਜਾਇਜ਼ ਰਿਜਲਟ ਦਿੱਤਾ ਤਾਂ ਅਣਮਿਥੇ ਸਮੇਂ ਲਈ ਹਸਪਤਾਲ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਹਸਪਤਾਲ ਦੇ ਐਸ.ਐਮ.ਓ. ਨਾਲ ਸੰਪਰਕ ਕਰਨ ਤੇ ਉਨ੍ਹਾਂ ਦਾ ਫੋਨ ਸਵਿੱਚ ਆਫ ਆ ਰਿਹਾ ਸੀ।
;
;
;
;
;
;
;
;
;