JALANDHAR WEATHER

ਬੀਬੀ ਰਾਜਬੀਰ ਕੌਰ ਇਸਤਰੀ ਵਿੰਗ ਦੀ ਹਲਕਾ ਗੁਰੂ ਹਰਸਹਾਏ ਦੀ ਪ੍ਰਧਾਨ ਨਿਯੁਕਤ

ਗੁਰੂ ਹਰਸਹਾਏ, 9 ਜੂਨ (ਹਰਚਰਨ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਦਿਆਂ ਵੱਖ-ਵੱਖ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਰਾਜਬੀਰ ਕੌਰ ਪਿੰਡ ਤੱਲੇਵਾਲਾ ਤੋਂ ਸਾਬਕਾ ਸਰਪੰਚ ਨੂੰ ਇਸਤਰੀ ਵਿੰਗ ਹਲਕਾ ਗੁਰੂ ਹਰਸਹਾਏ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਅਤੇ ਗੁਰੂ ਹਰ ਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੇ ਯਤਨਾਂ ਸਦਕਾ ਬੀਬੀ ਰਾਜਬੀਰ ਕੌਰ ਪਿੰਡ ਤੱਲੇਵਾਲਾ ਨੂੰ ਸੇਵਾ ਦਾ ਮਾਣ ਦਿੱਤਾ ਗਿਆ।

ਬੀਬੀ ਰਾਜਬੀਰ ਕੌਰ ਨੂੰ ਹਲਕਾ ਇੰਚਾਰਜ ਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਅਹਿਮ ਜਿੰਮੇਵਾਰ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਬੀਬੀ ਰਾਜਬੀਰ ਕੌਰ ਆਪਣੇ ਇਸ ਅਹਿਮ ਜਿੰਮੇਵਾਰ ਨੂੰ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਹਲਕੇ ਗੁਰੂ ਹਰਸਹਾਏ ਵਿਚ ਇਸਤਰੀ ਵਿੰਗ ਨੂੰ ਮਜ਼ਬੂਤ ਕਰਨਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵਾਧਾ ਮਿਲ ਸਕੇ। ਬੀਬੀ ਰਾਜਬੀਰ ਕੌਰ ਨੇ ਆਪਣੀ ਇਸ ਨਿਯੁਕਤੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਸਮੇਤ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇਚਾਰਜ ਵਰਦੇਵ ਸਿੰਘ ਨੋਨੀ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਜੋ ਇਸਤਰੀ ਵਿੰਗ ਹਲਕਾ ਗੁਰੂ ਹਰਸਹਾਏ ਦਾ ਪ੍ਰਧਾਨ ਬਣਾ ਕੇ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਆਪਣੇ ਬਣਦੇ ਫਰਜਾਂ ਤਹਿਤ ਨਿਭਾਇਆ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹਲਕਾ ਗੁਰੂ ਹਰਸਹਾਏ ਦੇ ਵਿਚ ਕੰਮ ਕੀਤਾ ਜਾਵੇਗਾ।

ਬੀਬਾ ਰਾਜਵੀਰ ਕੌਰ ਦੀ ਨਿਯੁਕਤੀ ਤੇ ਹਲਕੇ ਦੇ ਲੋਕਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਬੀਬੀ ਰਾਜਬੀਰ ਕੌਰ ਆਪਣੇ ਪਿੰਡ ਤੱਲੇ ਵਾਲਾ ਦੇ ਦੋ ਵਾਰ ਸਰਪੰਚ ਰਹਿ ਚੁਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ