JALANDHAR WEATHER

ਮੋਦੀ ਵਲੋਂ ਕੁਵੈਤ ਦੇ ਅਮੀਰ ਨਾਲ ਪੱਛਮੀ ਏਸ਼ੀਆ ਸਥਿਤੀ 'ਤੇ ਚਰਚਾ

ਨਵੀਂ ਦਿੱਲੀ, 9 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੁਵੈਤ ਦੇ ਅਮੀਰ, ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ ਸਬਾਹ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਅਤੇ ਪੱਛਮੀ ਏਸ਼ੀਆ 'ਚ ਉੱਭਰ ਰਹੀ ਸੁਰੱਖਿਆ ਸਥਿਤੀ 'ਤੇ ਵਿਚਾਰ-ਵਟਾਂਦਰਾ ਕੀਤਾ ਤੇ ਖੇਤਰ 'ਚ ਸ਼ਾਂਤੀ ਦੀ ਜਲਦੀ ਬਹਾਲੀ ਲਈ ਤਣਾਅ ਘਟਾਉਣ ਅਤੇ ਕੂਟਨੀਤੀ 'ਤੇ ਜ਼ੋਰ ਦਿੱਤਾ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਮੋਦੀ ਨੇ ਪੱਛਮੀ ਏਸ਼ੀਆ 'ਚ ਤਣਾਅ ਵਧਣ 'ਤੇ ਡੂੰਘੀ ਚਿੰਤਾ ਵੀ ਪ੍ਰਗਟ ਕੀਤੀ ਤੇ ਕੁਵੈਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ 'ਤੇ ਹਮਲਿਆਂ ਦੀ ਭਾਰਤ ਦੀ ਸਖ਼ਤ ਨਿੰਦਾ ਦੀ ਪੁਸ਼ਟੀ ਕੀਤੀ | ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੁਵੈਤ ਰਾਜ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ ਸਬਾਹ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ | ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ 'ਚ ਉੱਭਰ ਰਹੀ ਸੁਰੱਖਿਆ ਸਥਿਤੀ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ | ਪ੍ਰਧਾਨ ਮੰਤਰੀ ਨੇ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਤਣਾਅ ਘਟਾਉਣ, ਗੱਲਬਾਤ ਅਤੇ ਕੂਟਨੀਤੀ ਦੀ ਮੰਗ ਨੂੰ ਦੁਹਰਾਇਆ | ਮੋਦੀ ਨੇ ਕੁਵੈਤ 'ਚ ਭਾਰਤੀ ਭਾਈਚਾਰੇ ਦੀ ਨਿਰੰਤਰ ਭਲਾਈ ਅਤੇ ਸੁਰੱਖਿਆ ਵੱਲ ਨਿੱਜੀ ਧਿਆਨ ਦੇਣ ਲਈ ਅਮੀਰ ਦਾ ਧੰਨਵਾਦ ਕੀਤਾ | ਇਹ ਘਟਨਾਕ੍ਰਮ 3 ਜੂਨ ਨੂੰ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਈਰਾਨੀ ਹਮਲੇ 'ਚ ਇਕ ਭਾਰਤੀ ਨਾਗਰਿਕ ਦੇ ਮਾਰੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ | ਇਸ ਤੋਂ ਪਹਿਲਾਂ 30 ਮਾਰਚ ਨੂੰ ਬਿਜਲੀ ਅਤੇ ਪਾਣੀ ਦੇ ਡੀਸੈਲੀਨੇਸ਼ਨ ਪਲਾਂਟ 'ਤੇ ਈਰਾਨੀ ਹਮਲੇ 'ਚ ਕੁਵੈਤ 'ਚ ਇਕ ਭਾਰਤੀ ਨਾਗਰਿਕ ਦੀ ਮÏਤ ਹੋ ਗਈ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ