JALANDHAR WEATHER

ਜਹਾਂਗੀਰ ਖ਼ਾਨ ਨੂੰ 5 ਦਿਨਾ ਪੁਲਿਸ ਹਿਰਾਸਤ 'ਚ ਭੇਜਿਆ

ਡਾਇਮੰਡ ਹਾਰਬਰ (ਪੱਛਮੀ ਬੰਗਾਲ), 9 ਜੂਨ (ਪੀ.ਟੀ.ਆਈ.)-ਸਥਾਨਕ ਅਦਾਲਤ ਨੇ ਤਿ੍ਣਮੂਲ ਕਾਂਗਰਸ ਦੇ ਨੇਤਾ ਜਹਾਂਗੀਰ ਖਾਨ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ | ਖਾਨ ਨੂੰ ਜ਼ਬਰਨ ਵਸੂਲੀ ਅਤੇ ਹੋਰ ਦੋਸ਼ਾਂ ਦੇ ਤਹਿਤ ਗਿ੍ਫਤਾਰ ਕੀਤਾ ਗਿਆ ਸੀ | ਖਾਨ ਨੂੰ ਸੋਮਵਾਰ ਨੂੰ ਉੱਤਰੀ ਬੰਗਾਲ ਦੇ ਪਾਨੀਟੰਕੀ ਖੇਤਰ ਵਿਚ ਭਾਰਤ-ਨਿਪਾਲ ਸਰਹੱਦ ਦੇ ਨੇੜਿਉਂ ਗਿ੍ਫ਼ਤਾਰ ਕੀਤਾ ਗਿਆ ਸੀ¢ ਉਸ ਨੇ ਫਾਲਟਾ ਹਲਕੇ ਤੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਅਸਫਲ ਰਹੇ ਸਨ। 21 ਮਈ ਨੂੰ ਉਸ ਸੀਟ ਲਈ ਹੋਣ ਵਾਲੀ ਦੁਬਾਰਾ ਵੋਟਿੰਗ ਤੋਂ ਪਹਿਲਾਂ ਖਾਨ ਨੂੰ ਦੱਖਣੀ 24 ਪਰਗਨਾ ਜ਼ਿਲ੍ਹੇ ਵਿਚ ਆਪਣੇ ਹਲਕੇ ਵਿਚ ਕਈ ਦਿਨਾਂ ਤੱਕ ਨਹੀਂ ਦੇਖਿਆ ਗਿਆ ਸੀ | ਇਸਤਗਾਸਾ ਪੱਖ ਦੀ ਪਟੀਸ਼ਨ 'ਤੇ ਕਾਰਵਾਈ ਕਰਦੇ ਹੋਏ ਡਾਇਮੰਡ ਹਾਰਬਰ ਦੀ ਇਕ ਅਦਾਲਤ ਨੇ ਖਾਨ ਨੂੰ ਫਾਲਟਾ ਪੁਲਿਸ ਸਟੇਸ਼ਨ ਵਿਚ ਉਸ ਦੇ ਖਿਲਾਫ਼ ਦਰਜ ਸੱਤ ਐਫ.ਆਈ.ਆਰਜ਼. ਦੇ ਸੰਬੰਧ ਵਿਚ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ | ਕਲਕੱਤਾ ਹਾਈ ਕੋਰਟ ਨੇ 26 ਮਈ ਨੂੰ ਖਾਨ ਨੂੰ ਦਿੱਤੀ ਗਈ ਅੰਤਰਿਮ ਸੁਰੱਖਿਆ ਨੂੰ ਰੱਦ ਕਰ ਦਿੱਤਾ ਸੀ | ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਫਾਲਟਾ ਪੁਲਿਸ ਸਟੇਸ਼ਨ ਵਿਚ ਖਾਨ ਵਿਰੁੱਧ ਸੱਤ ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ