ਤਿ੍ਣਮੂਲ ਆਗੂ ਸਬਿਆਸਾਚੀ ਦੱਤਾ ਜ਼ਬਰੀ ਵਸੂਲੀ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ
ਕੋਲਕਾਤਾ, 9 ਜੂਨ (ਪੀ.ਟੀ.ਆਈ.)-ਤਿ੍ਣਮੂਲ ਕਾਂਗਰਸ ਦੇ ਨੇਤਾ ਸਬਿਆਸਾਚੀ ਦੱਤਾ ਨੂੰ ਅੱਜ ਸਵੇਰੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਤੋਂ ਜ਼ਬਰੀ ਵਸੂਲੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਬਿਧਾਨਨਗਰ ਨਗਰ ਨਿਗਮ (ਬੀ.ਐਮ.ਸੀ.) ਚੇਅਰਮੈਨ ਦੱਤਾ ਨੂੰ ਰਾਏਗਾਚੀ ਸਥਿਤ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਕ ਕਾਰੋਬਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਜਿਸ ਨੇ ਦੋਸ਼ ਲਗਾਇਆ ਸੀ ਕਿ ਬਿਧਾਨਨਗਰ ਦੇ ਸਾਬਕਾ ਮੇਅਰ ਨੇ ਸਾਲ 2018 ਵਿਚ ਉਨ੍ਹਾਂ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਮੰਗ ਕੀਤੀ ਸੀ | ਪੁਲਿਸ ਨੇ ਐਫ.ਆਈ.ਆਰ. ਦਰਜ ਕਰ ਕੇ ਦੱਤਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੱਤਾ ਨੇ ਆਪਣੀ ਗਿ੍ਫ਼ਤਾਰੀ ਤੋਂ ਬਾਅਦ ਡਾਕਟਰੀ ਜਾਂਚ ਲਈ ਲਿਜਾਂਦੇ ਸਮੇਂ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਉਹ ਸਾਬਤ ਕਰ ਦੇਣ ਕਿ ਮੈਂ ਇਕ ਰੁਪਿਆ ਵੀ ਲਿਆ ਹੈ, ਤਾਂ ਮੈਂ ਫਾਂਸੀ 'ਤੇ ਵੀ ਚੜ੍ਹਨ ਲਈ ਤਿਆਰ ਹਾਂ | ਉਨ੍ਹਾਂ ਨੂੰ ਬਿਧਾਨਨਗਰ ਪੁਲਿਸ ਥਾਣੇ 'ਚ ਰੱਖਿਆ ਗਿਆ ਹੈ ਜਿੱਥੇ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
;
;
;
;
;
;
;
;
;