ਸ਼ਿਲਾਂਗ, 12 ਜੂਨ- ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਸੋਨਮ ਅਤੇ ਰਾਜ ਸਮੇਤ 5 ਮੁਲਜ਼ਮਾਂ ਨੂੰ 8 ਦਿਨਾਂ ਦੇ ਰਿਮਾਂਡ ’ਤੇ ਮੇਘਾਲਿਆ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਦੋਸ਼ੀਆਂ ਦਾ ਅੱਜ ਤੋਂ ਰਿਮਾਂਡ ਸ਼ੁਰੂ ਹੋ ਜਾਵੇਗਾ। ਸਾਰੇ ਮੁਲਜ਼ਮਾਂ ਨੂੰ 9 ਜੂਨ ਨੂੰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਬੁੱਧਵਾਰ ਨੂੰ ਮੇਘਾਲਿਆ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਰਿਮਾਂਡ ਮਿਲਣ ਤੋਂ ਬਾਅਦ, ਮੇਘਾਲਿਆ ਪੁਲਿਸ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਕਰ ਸਕਦੀ ਹੈ ਅਤੇ ਦ੍ਰਿਸ਼ ਨੂੰ ਦੁਬਾਰਾ ਵੀ ਬਣਾ ਸਕਦੀ ਹੈ।
ਤਾਜ਼ਾ ਖ਼ਬਰਾਂ
Free
ਰਾਜਾ ਕਤਲ ਕਾਂਡ: ਸੋਨਮ ਸਮੇਤ 5 ਦੋਸ਼ੀਆਂ ਦਾ ਅੱਜ ਤੋਂ ਪੁਲਿਸ ਰਿਮਾਂਡ ਸ਼ੁਰੂ
ਸ਼ਿਲਾਂਗ, 12 ਜੂਨ- ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਸੋਨਮ ਅਤੇ ਰਾਜ ਸਮੇਤ 5 ਮੁਲਜ਼ਮਾਂ ਨੂੰ 8 ਦਿਨਾਂ ਦੇ ਰਿਮਾਂਡ ’ਤੇ ਮੇਘਾਲਿਆ ਪੁਲਿਸ ਦੇ ਹਵਾਲੇ ਕਰ....
ਅਜੀਤ ਡੈਸਕ
12-06-2025