26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2025

ਸੁਲਤਾਨਪੁਰ ਲੋਧੀ ਦੇ ਨੌਜਵਾਨ ਵਰਿੰਦਰ ਸਿੰਘ ਦੀ ਇੰਗਲੈਂਡ 'ਚ ਮੌਤ

ਸੁਲਤਾਨਪੁਰ ਲੋਧੀ,12 ਜੂਨ (ਥਿੰਦ)-ਪਿਛਲੇ 15 ਸਾਲਾਂ ਤੋਂ ਇੰਗਲੈਂਡ ਦੇ ਸ਼ਹਿਰ ਹੇਜ ਵਿਚ ਰਹਿ ਰਹੇ ਸੁਲਤਾਨਪੁਰ ਲੋਧੀ...

ਅਜੀਤ ਡੈਸਕ 12-06-2025

ਸੁਲਤਾਨਪੁਰ ਲੋਧੀ,12 ਜੂਨ (ਥਿੰਦ)-ਪਿਛਲੇ 15 ਸਾਲਾਂ ਤੋਂ ਇੰਗਲੈਂਡ ਦੇ ਸ਼ਹਿਰ ਹੇਜ ਵਿਚ ਰਹਿ ਰਹੇ ਸੁਲਤਾਨਪੁਰ ਲੋਧੀ ਦੇ ਨੌਜਵਾਨ ਵਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਮੁਹੱਲਾ ਮਹਿਰਿਆਂ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇਹ ਅੱਜ ਸੁਲਤਾਨਪੁਰ ਲੋਧੀ ਪੁੱਜ ਗਈ ਹੈ। ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਇਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਜੀਜਾ ਕਸ਼ਮੀਰ ਸਿੰਘ ਅਤੇ ਦੋਸਤ ਪ੍ਰਤਾਪ ਸਿੰਘ ਯੂ.ਕੇ. ਨੇ ਦੱਸਿਆ ਕਿ ਇੰਗਲੈਂਡ ਵਿਖੇ ਬੀਤੀ 19 ਮਈ ਨੂੰ ਕੰਮ ਕਰਦੇ ਸਮੇਂ ਵਰਿੰਦਰ ਨੂੰ ਅਚਾਨਕ ਦਿਮਾਗੀ ਦੌਰਾ ਪੈ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸਾਥੀ ਕਰਮਚਾਰੀਆਂ ਵਲੋਂ ਐਂਬੂਲੈਂਸ ਦੀ ਮਦਦ ਨਾਲ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ 23 ਮਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਪਿਛਲੀ ਖ਼ਬਰ ਅਹਿਮਦਾਬਾਦ ਜਹਾਜ਼ ਹਾਦਸੇ 'ਤੇ ਜਥੇਦਾਰ ਗੜਗੱਜ ਨੇ ਪ੍ਰਗਟਾਇਆ ਦੁੱਖ ਅਗਲੀ ਖ਼ਬਰ ਗੁਜਰਾਤ ਜਹਾਜ਼ ਹਾਦਸਾ : ਕੇਂਦਰੀ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਰਵਾਨਾ