25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

25 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ, ਦੋਸ਼ੀ ਵਲੋਂ ਚਲਾਈ ਗੋਲੀ ਰਾਹਗੀਰ ਨੂੰ ਵੱਜੀ, ਮੌਤ

ਅਟਾਰੀ, (ਅੰਮ੍ਰਿਤਸਰ) 13 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਭਾਰਤੀ ਸਰਹੱਦੀ ਪਿੰਡ ਨੇਸ਼ਟਾ ਨਜ਼ਦੀਕ ਅਟਾਰੀ ਅੰਮ੍ਰਿਤਸਰ ਦੇ ਇਲਾਕੇ....

ਅਜੀਤ ਡੈਸਕ 13-06-2025

ਅਟਾਰੀ, (ਅੰਮ੍ਰਿਤਸਰ) 13 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਭਾਰਤੀ ਸਰਹੱਦੀ ਪਿੰਡ ਨੇਸ਼ਟਾ ਨਜ਼ਦੀਕ ਅਟਾਰੀ ਅੰਮ੍ਰਿਤਸਰ ਦੇ ਇਲਾਕੇ ਵਿਚੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਹੈਰੋਇਨ ਨੂੰ ਪ੍ਰਾਪਤ ਕਰਕੇ ਲੈ ਕੇ ਜਾ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚੋਂ ਇਕ ਨੌਜਵਾਨ, ਜੋ ਕਿ ਪੁਲਿਸ ਨੂੰ ਵੇਖ ਕੇ ਮੋਟਰਸਾਈਕਲ ਭਜਾਉਂਦਿਆਂ ਡਿੱਗ ਗਿਆ ਸੀ, ਨੂੰ ਮੌਕੇ ’ਤੇ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜ ਕਿੱਲੋ 12 ਗ੍ਰਾਮ ਹੈਰੋਇਨ ਫੜੀ ਹੈ। ਇਸ ਦੌਰਾਨ ਦੋਸ਼ੀ ਨੌਜਵਾਨ ਵਲੋਂ ਚਲਾਈ ਗਈ ਪੁਲਿਸ ’ਤੇ ਗੋਲੀ ਜੋ ਕਿ ਰਾਹਗੀਰ ਨੌਜਵਾਨ ਦੇ ਵੱਜੀ, ਜਿਸ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦੇਰ ਰਾਤ ਮੌਤ ਹੋ ਗਈ ਹੈ। ਪੰਜ ਕਿਲੋ 12 ਗ੍ਰਾਮ ਹੈਰੋਇਨ ਸਮੇਤ ਪੁਲਿਸ ਥਾਣਾ ਘਰਿੰਡਾ ਵਲੋਂ ਹਰਪ੍ਰੀਤ ਸਿੰਘ ਅਟਾਰੀ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਗੋਲੀ ਕਾਰਨ ਮਾਰੇ ਗਏ ਰਾਹਗੀਰ ਦੀ ਪਛਾਣ ਗੁਰਜੀਤ ਸਿੰਘ ਉਰਫ਼ ਬਿੱਲਾ ਪੁੱਤਰ ਸੁੱਚਾ ਸਿੰਘ ਵਾਸੀ ਰਸੂਲਪੁਰ ਤਰਨ ਤਰਨ ਵਜੋਂ ਹੋਈ ਹੈ।

ਪਿਛਲੀ ਖ਼ਬਰ ਜਹਾਜ਼ ਹਾਦਸਾ: ਅੱਜ ਅਹਿਮਦਾਬਾਦ ਜਾਣਗੇ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ⭐ਮਾਣਕ-ਮੋਤੀ ⭐