24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਜਹਾਜ਼ ਹਾਦਸਾ: ਰਾਜਪੁਰਾ ਦੀ ਅੰਜੂ ਸ਼ਰਮਾ ਦੀ ਵੀ ਹੋਈ ਮੌਤ

ਰਾਜਪੁਰਾ, (ਪਟਿਆਲਾ), 13 ਜੂਨ (ਰਣਜੀਤ ਸਿੰਘ )- ਰਾਜਪੁਰਾ ਨੇੜਲੇ ਪਿੰਡ ਅਲਾਣਾ ਦੀ ਵਸਨੀਕ ਅੰਜੂ ਸ਼ਰਮਾ ਦੀ ਅਹਿਮਦਾਬਾਦ ਵਿਖੇ ਜਹਾਜ ਕਰੈਸ਼ ਹੋਣ ਕਾਰਨ ਮੌਤ ਹੋ ਗਈ ਹੈ....

ਅਜੀਤ ਡੈਸਕ 13-06-2025

ਰਾਜਪੁਰਾ, (ਪਟਿਆਲਾ), 13 ਜੂਨ (ਰਣਜੀਤ ਸਿੰਘ )- ਰਾਜਪੁਰਾ ਨੇੜਲੇ ਪਿੰਡ ਅਲਾਣਾ ਦੀ ਵਸਨੀਕ ਅੰਜੂ ਸ਼ਰਮਾ ਦੀ ਅਹਿਮਦਾਬਾਦ ਵਿਖੇ ਜਹਾਜ ਕਰੈਸ਼ ਹੋਣ ਕਾਰਨ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਜੂ ਸ਼ਰਮਾ ਦੇ ਜੇਠ ਦਰਸ਼ਨ ਸ਼ਰਮਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਿੰਮੀ ਸ਼ਰਮਾ ਨੂੰ ਮਿਲਣ ਲਈ ਲੰਡਨ ਵਿਖੇ ਜਾ ਰਹੇ ਸਨ ਅਤੇ ਜਹਾਜ਼ ਕ੍ਰੈਸ਼ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰ ਅੱਜ ਸ਼ਾਮ ਨੂੰ ਅੰਜੂ ਸ਼ਰਮਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਅਹਿਮਦਾਬਾਦ ਲਈ ਰਵਾਨਾ ਹੋ ਰਹੇ ਹਨ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਕੀਤੀ ਵਿਜੇ ਰੁਪਾਨੀ ਦੇ ਪਰਿਵਾਰ ਨਾਲ ਮੁਲਾਕਾਤ ਅਗਲੀ ਖ਼ਬਰ ਤਕਨੀਕੀ ਖ਼ਰਾਬੀ ਕਾਰਨ ਆਰਮੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ