24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਅਹਿਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਖਰਾਬ ਈਂਧਨ ਵੀ ਹੋ ਸਕਦਾ ਹੈ ! ਹਵਾਬਾਜ਼ੀ ਮਾਹਿਰ ਨੇ ਖਦਸ਼ਾ ਪ੍ਰਗਟ ਕੀਤਾ

ਨਵੀਂ ਦਿੱਲੀ, 13 ਜੂਨ- ਨੈਸ਼ਨਲ ਏਅਰੋਸਪੇਸ ਲੈਬਾਰਟਰੀ ਦੇ ਸਾਬਕਾ ਡਿਪਟੀ ਡਾਇਰੈਕਟਰ ਸ਼ਾਲੀਗ੍ਰਾਮ ਜੇ. ਮੁਰਲੀਧਰ ਨੇ ਕਿਹਾ ਕਿ ਅਹਿਮਦਾਬਾਦ ਜਹਾਜ਼ ਹਾਦਸੇ ਦਾ ਇਕ ਕਾਰਨ ਖ਼ਰਾਬ ਈਂਧਨ ਵੀ ਹੋ ਸਕਦਾ ...

ਅਜੀਤ ਡੈਸਕ 13-06-2025

ਨਵੀਂ ਦਿੱਲੀ, 13 ਜੂਨ- ਨੈਸ਼ਨਲ ਏਅਰੋਸਪੇਸ ਲੈਬਾਰਟਰੀ ਦੇ ਸਾਬਕਾ ਡਿਪਟੀ ਡਾਇਰੈਕਟਰ ਸ਼ਾਲੀਗ੍ਰਾਮ ਜੇ. ਮੁਰਲੀਧਰ ਨੇ ਕਿਹਾ ਕਿ ਅਹਿਮਦਾਬਾਦ ਜਹਾਜ਼ ਹਾਦਸੇ ਦਾ ਇਕ ਕਾਰਨ ਖ਼ਰਾਬ ਈਂਧਨ ਵੀ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ਼ ਅਟਕਲਾਂ ਹਨ, ਹਾਦਸੇ ਦਾ ਅਸਲ ਕਾਰਨ ਐਫ.ਡੀ.ਆਰ. ਡੇਟਾ ਅਤੇ ਬਲੈਕ ਬਾਕਸ ਤੋਂ ਹੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਵਿਚ ਹਾਦਸਾਗ੍ਰਸਤ ਹੋਇਆ ਜਹਾਜ਼ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਡਿੱਗ ਪਿਆ। ਅਜਿਹੀ ਸਥਿਤੀ ਵਿਚ ਇਹ ਵੀ ਸੰਭਾਵਨਾ ਹੈ ਕਿ ਇਸ ਜਹਾਜ਼ ਵਿਚ ਵਰਤਿਆ ਜਾਣ ਵਾਲਾ ਈਂਧਨ ਦੂਸ਼ਿਤ ਜਾਂ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖਰਾਬ ਈਂਧਨ ਸ਼ੁਰੂ ਵਿਚ ਜਹਾਜ਼ ਨੂੰ ਸ਼ਕਤੀ ਦਿੰਦਾ ਸੀ, ਪਰ ਜਦੋਂ ਉਡਾਣ ਦੌਰਾਨ ਵਧੇਰੇ ਸ਼ਕਤੀ ਦੀ ਲੋੜ ਹੁੰਦੀ ਸੀ ਤਾਂ ਇਹ ਦੇਣ ਵਿਚ ਅਸਫਲ ਰਿਹਾ।

ਪਿਛਲੀ ਖ਼ਬਰ ਰਾਜਸਥਾਨ ਵਿਚ ਗਰਮੀ ਦਾ ਰਿਕਾਰਡ ਟੁੱਟਿਆ, ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਿਆ ਅਗਲੀ ਖ਼ਬਰ ਵਿਦੇਸ਼ ਮੰਤਰੀ ਜੈਸ਼ੰਕਰ ਤੇ ਫਰਾਂਸੀਸੀ ਹਮਰੁਤਬਾ ਬੈਰੋਟ ਨੇ ਦੁਵੱਲੇ ਸਹਿਯੋਗ ਤੇ ਤਕਨਾਲੋਜੀ ਬਾਰੇ ਚਰਚਾ ਕੀਤੀ