25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 270 ਤੱਕ ਪਹੁੰਚੀ- ਡਾਕਟਰ

ਅਹਿਮਦਾਬਾਦ, 14 ਜੂਨ- ਏਅਰ ਇੰਡੀਆ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਅੱਜ 270 ਤੱਕ ਪਹੁੰਚ ਗਈ, ਡਾਕਟਰਾਂ ਨੇ ਕਿਹਾ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ ਇੰਨੀਆਂ ਲਾਸ਼ਾਂ ਅਹਿਮਦਾਬਾਦ ਸਿਵਲ ਹਸਪਤਾਲ ਲਿਆਂਦੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ....

ਅਜੀਤ ਡੈਸਕ 14-06-2025

ਅਹਿਮਦਾਬਾਦ, 14 ਜੂਨ- ਏਅਰ ਇੰਡੀਆ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਅੱਜ 270 ਤੱਕ ਪਹੁੰਚ ਗਈ, ਡਾਕਟਰਾਂ ਨੇ ਕਿਹਾ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ ਇੰਨੀਆਂ ਲਾਸ਼ਾਂ ਅਹਿਮਦਾਬਾਦ ਸਿਵਲ ਹਸਪਤਾਲ ਲਿਆਂਦੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅਹਿਮਦਾਬਾਦ ਫਾਇਰ ਐਂਡ ਐਮਰਜੈਂਸੀ ਸਰਵਿਸ (ਏ.ਐੱਫ.ਈ.ਐੱਸ.) ਨੇ ਪਿਛਲੇ 24 ਘੰਟਿਆਂ ਵਿਚ ਜਹਾਜ਼ ਹਾਦਸੇ ਵਾਲੀ ਥਾਂ ਤੋਂ ਇਕ ਲਾਸ਼ ਅਤੇ ਕੁਝ ਮਨੁੱਖੀ ਸਰੀਰ ਦੇ ਅੰਗ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਪਹਿਲਾਂ ਮੌਤਾਂ ਦੀ ਗਿਣਤੀ 265 ਦੱਸੀ ਸੀ। ਕੇਂਦਰ ਨੇ ਏਅਰ ਇੰਡੀਆ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਆਪਕ ਦਿਸ਼ਾ-ਨਿਰਦੇਸ਼ਾਂ ਦਾ ਸੁਝਾਅ ਦੇਣ ਲਈ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਵਿਚ ਇਕ ਉੱਚ-ਪੱਧਰੀ ਬਹੁ-ਅਨੁਸ਼ਾਸਨੀ ਕਮੇਟੀ ਸਥਾਪਤ ਕੀਤੀ ਹੈ।

ਪਿਛਲੀ ਖ਼ਬਰ ਨੀਟ ਪ੍ਰੀਖਿਆ 'ਚੋਂ ਤਪਾ ਮੰਡੀ ਦਾ ਕੇਸ਼ਵ ਮਿੱਤਲ ਪੰਜਾਬ 'ਚੋਂ ਆਇਆ ਟੋਪ 'ਤੇ ਅਗਲੀ ਖ਼ਬਰ ਮੈਂ ਕਦੇ ਵੀ ਅਕਾਲੀ ਦਲ ਤੋਂ ਆਪਣੇ ਆਪ ਨੂੰ ਵੱਖ ਨੀ ਸਮਝਿਆ-ਮਲੂਕਾ