ਚੌਕ ਮਹਿਤਾ, 14 ਜੂਨ (ਜਗਦੀਸ਼ ਸਿੰਘ ਬਮਰਾਹ)-ਅੱਜ ਬਾਅਦ ਦੁਪਹਿਰ ਥਾਣਾ ਮਹਿਤਾ ਚੌਕ ਦੇ ਐਸ.ਐਚ. ਓ. ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਕ ਕਥਿਤ ਦੋਸ਼ੀ ਆਕਾਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿਤਾ ਚੌਕ ਜਿਸ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਸੀ, ਨੂੰ ਨਾਲ ਲੈ ਕੇ ਪਿੰਡ ਅਰਜਨ ਮਾਂਗਾ ਕੋਲ ਵਗਦੀ ਨਹਿਰ ਦੀ ਪਟੜੀ ਕੋਲੋਂ ਹਥਿਆਰ ਬਰਾਮਦ ਕਰਨ ਵਾਸਤੇ ਗਏ ਤਾਂ ਕਥਿਤ ਤੌਰ ਉਤੇ ਆਕਾਸ਼ਦੀਪ ਸਿੰਘ ਜਿਸਨੇ ਆਪਣਾ ਪਿਸਤੌਲ ਝਾੜੀਆਂ ਵਿਚ ਲੁਕਾ ਕੇ ਰੱਖਿਆ ਸੀ, ਦੀ ਬਰਾਮਦਗੀ ਸਮੇਂ ਉਸ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਕਰ ਦਿੱਤੀ। ਆਪਣੇ ਬਚਾਅ ਵਾਸਤੇ ਪੁਲਿਸ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚੋਂ ਇਕ ਗੋਲੀ ਆਕਾਸ਼ਦੀਪ ਸਿੰਘ ਦੀ ਲੱਤ ਵਿਚ ਲੱਗੀ। ਜ਼ਖਮੀ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾ ਕੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਪੁਲਿਸ ਮੁਕਾਬਲੇ 'ਚ ਇਕ ਦੋਸ਼ੀ ਗੋਲੀ ਲੱਗਣ ਨਾਲ ਜ਼ਖਮੀ
ਚੌਕ ਮਹਿਤਾ, 14 ਜੂਨ (ਜਗਦੀਸ਼ ਸਿੰਘ ਬਮਰਾਹ)-ਅੱਜ ਬਾਅਦ ਦੁਪਹਿਰ ਥਾਣਾ ਮਹਿਤਾ ਚੌਕ ਦੇ ਐਸ.ਐਚ. ਓ...
ਅਜੀਤ ਡੈਸਕ
14-06-2025