27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਮਾਛੀਵਾੜਾ ਸਾਹਿਬ, 15 ਜੂਨ (ਰਾਜਦੀਪ ਸਿੰਘ ਅਲਬੇਲਾ) - ਸੜਕ ਕ ਹਾਦਸੇ ਵਿਚ ਪਿੰਡ ਜੋਧਵਾਲ ਦੇ ਰਹਿਣ ਵਾਲੇ ਨੌਜਵਾਨ ਧੀਰਜ ਰਾਣਾ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਪੁਲਿਸ ਕੋਲ ਬਿਆਨ ...

ਅਜੀਤ ਡੈਸਕ 15-06-2025

ਮਾਛੀਵਾੜਾ ਸਾਹਿਬ, 15 ਜੂਨ (ਰਾਜਦੀਪ ਸਿੰਘ ਅਲਬੇਲਾ) - ਸੜਕ ਕ ਹਾਦਸੇ ਵਿਚ ਪਿੰਡ ਜੋਧਵਾਲ ਦੇ ਰਹਿਣ ਵਾਲੇ ਨੌਜਵਾਨ ਧੀਰਜ ਰਾਣਾ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਲੜਕਾ ਧੀਰਜ ਰਾਣਾ ਖਰੜ ਵਿਖੇ ਦੋਆਬਾ ਕਾਲਜ ’ਚ ਕੰਟੀਨ ਚਲਾਉਣ ਦਾ ਕੰਮ ਕਰਦਾ ਸੀ। ਉਸ ਦਾ ਲੜਕਾ ਧੀਰਜ ਰਾਣਾ ਆਪਣੀ ਕਾਰ ਰਾਹੀਂ ਮਾਛੀਵਾੜਾ ਤੋਂ ਪਿੰਡ ਜੋਧਵਾਲ ਨੂੰ ਆ ਰਿਹਾ ਸੀ ਕਿ ਰਸਤੇ ਵਿਚ ਪਿੰਡ ਲੁਬਾਣਗੜ੍ਹ ਨੇੜੇ ਇਕ ਟਰੈਕਟਰ ਨਾਲ ਉਸ ਦੇ ਵਾਹਨ ਦੀ ਸਿੱਧੀ ਟੱਕਰ ਹੋ ਗਈ। ਨੌਜਵਾਨ ਧੀਰਜ ਰਾਣਾ ਨੂੰ ਜਖ਼ਮੀ ਹਾਲਤ ਵਿਚ ਕਾਰ ’ਚੋਂ ਬਾਹਰ ਕੱਢਿਆ ਗਿਆ ਤੇ ਜਦੋਂ ਇਲਾਜ ਲਈ ਉਸ ਨੂੰ ਸਮਰਾਲਾ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਨੌਜਵਾਨ ਧੀਰਜ ਰਾਣਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਪੁਲਿਸ ਵਲੋਂ ਟਰੈਕਟਰ ਚਾਲਕ ਹਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ - ਬਿਕਰਮ ਸਿੰਘ ਮਜੀਠੀਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਰਨਾਕਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ